Business

Flipkart-Amazon ਵੱਲੋਂ ਬੰਪਰ ਭਰਤੀ! ਤਿਉਹਾਰੀ ਸੀਜ਼ਨ ’ਚ ਕੰਪਨੀਆਂ ਵੱਲੋਂ 3 ਲੱਖ ਨੌਕਰੀਆਂ ਦੀ ਆਫ਼ਰ

ਈ-ਕਾਮਰਸ ਕੰਪਨੀਆਂ ਇਸ ਫ਼ੈਸਟੀਵਲ ਸੀਜ਼ਨ ਵਿੱਚ ਅਪਣੀ ਸੇਲ ਨੂੰ ਵਧਾਉਣ ਲਈ ਬੰਪਰ ਭਰਤੀਆਂ ਕਰਨ ਜਾ ਰਹੀ ਹੈ। ਫਲਿਪਕਾਰਟ ਅਤੇ ਐਮਾਜ਼ੌਨ ਵਰਗੀਆਂ ਕਈ ਈ-ਕਾਮਰਸ ਕੰਪਨੀਆਂ ਦੇਸ਼ ਵਿੱਚ ਕਰੀਬ 3 ਲੱਖ ਲੋਕਾਂ ਨੂੰ ਨੌਕਰੀਆਂ ਦੇਣਗੀਆਂ। RedSeer ਦੀ ਰਿਪੋਰਟ ਮੁਤਾਬਕ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਈ-ਕਾਮਰਸ ਪਲੇਟਫਾਰਮਸ ਦੁਆਰਾ ਜ਼ਿਆਦਾਤਰ ਨਿਯੁਕਤੀਆਂ ਅਸਥਾਈ ਤੌਰ ’ਤੇ ਕਰਨਗੀਆਂ।

ਇੰਨਾ ਹੀ ਨਹੀਂ, ਈ-ਕਾਮਰਸ ਕੰਪਨੀਆਂ ਦਾ ਮਾਲ ਲੋਕਾਂ ਤਕ ਪਹੁੰਚਾਉਣ ਵਾਲੀ ਲਾਜਿਸਿਟਿਕਸ ਕੰਪਨੀ ਈ-ਕਾਮ ਐਕਸਪ੍ਰੈਸ ਨੇ 30,000 ਨਵੀਆਂ ਨੌਕਰੀਆਂ ਦਾ ਐਲਾਨ ਵੀ ਕੀਤਾ ਹੈ। ਇਹਨਾਂ ਕੰਪਨੀਆਂ ਵਿੱਚ ਨਿਯੁਕਤੀਆਂ ਅਕਤੂਬਰ ਦੇ ਪਹਿਲੇ ਹਫ਼ਤੇ ਤਕ ਹੋਣ ਦੀ ਉਮੀਦ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਦਾ ਬੁਲਾਇਆ ਜਾ ਸਕਦਾ ਹੈ ਇਜਲਾਸ

RedSeer ਦਾ ਕਹਿਣਾ ਹੈ ਕਿ ਅਸਥਾਈ ਵਰਕਸ ਵਿੱਚੋਂ ਲਗਭਗ 20 ਫ਼ੀਸਦੀ ਨੂੰ ਫ਼ੈਸਟਿਵ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਕੱਢਿਆ ਜਾਵੇਗਾ। ਹਾਲ ਦੇ ਦਿਨਾਂ ਵਿੱਚ ਲੋਕਾਂ ਵਿੱਚ ਆਨਲਾਈਨ ਖ਼ਰੀਦਾਰੀ ਵਧੀ ਹੈ। ਵਧਦੀ ਮੰਗ ਨੂੰ ਪੂਰਾ ਕਰਨ ਲਈ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੌਨ ਭਾਰਤ ਵਿੱਚ ਇੱਕ ਲੱਖ ਲੋਕਾਂ ਦੀ ਭਰਤੀ ਕਰੇਗੀ।

ਗ੍ਰਾਮ ਸਭਾ ਬੁਲਾਓ, ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਦੀ ਹੋਈ ਸ਼ੁਰੂਆਤ, ਖੇਤੀ ਕਾਨੂੰਨ ਹੋਵੇਗਾ ਰੱਦ!

ਨਵੇਂ ਕਰਮਚਾਰੀ ਸਾਮਾਨ ਪੈਕ ਕਰਨ, ਉਸ ਨੂੰ ਭੇਜਣ ਜਾਂ ਆਰਡਰ ਵੰਡਣ ਦੇ ਕੰਮ ਵਿੱਚ ਮਦਦ ਕਰਨਗੇ। ਇਹ ਨਿਯੁਕਤੀਆਂ ਪਾਰਟ ਟਾਈਮ ਅਤੇ ਫੁਲ ਟਾਈਮ ਬੇਸਿਸ ’ਤੇ ਕੀਤੀਆਂ ਜਾਣਗੀਆਂ।  ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਨੁਮਾਨ ਅਨੁਸਾਰ 3 ਲੱਖ ਨੌਕਰੀਆਂ ਵਿੱਚੋਂ 70 ਫ਼ੀਸਦੀ ਨੂੰ ਐਮਾਜ਼ੌਨ ਅਤੇ ਫਲਿਪਕਾਰਟ ਵਰਗੇ ਆਨਲਾਈਨ ਪਲੇਟਫਾਰਮ ਦੁਆਰਾ ਦਿੱਤੇ ਜਾਣ ਦੀ ਸੰਭਾਵਨਾ ਹੈ, ਜਦਕਿ ਬਾਕੀ ਨੌਕਰੀਆਂ ਦੀ ਪੇਸ਼ਕਸ਼ Ecom Express ਆਦਿ ਵਰਗੀਆਂ ਲਾਜੀਸਟਿਕਸ ਕੰਪਨੀਆਂ ਦੁਆਰਾ ਕੀਤੀ ਜਾਵੇਗੀ।

ਇਹਨਾਂ ਨੌਕਰੀਆਂ ਵਿਚੋਂ 60 ਫ਼ੀਸਦੀ ਰੋਲ ਲਾਜੀਸਟਿਕਸ ਫੰਕਸ਼ਨਸ ਵਿੱਚ ਰਹਿਣ ਦਾ ਅਨੁਮਾਨ ਹੈ। ਬਾਕੀ ਵਿਚੋਂ 20 ਫ਼ੀਸਦੀ ਰੋਲ ਵੇਅਰਹਾਊਸਿੰਗ ਵਿੱਚ ਅਤੇ 20 ਫ਼ੀਸਦੀ ਕਸਟਮਰ ਸਰਵਿਸ ਫੰਕਸ਼ਨਸ ਵਿੱਚ ਰਹਿ ਸਕਦੇ ਹਨ। ਮਹੀਨੇ ਦੀ ਸ਼ੁਰੂਆਤ ਵਿੱਚ ਫਲਿਪਕਾਰਟ ਨੇ ਕਿਹਾ ਸੀ ਕਿ ਉਹ ਤਿਉਹਾਰੀ ਸੀਜ਼ਨ ਵਿੱਚ 70,000 ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਨੌਕਰੀਆਂ ਵਿੱਚ ਮਦਦ ਕਰੇਗਾ।

ਫਲਿਪਕਾਰਟ ਵਿੱਚ ਸਿੱਧੀ ਨੌਕਰੀ ਸਪਲਾਈ ਚੈਨ ਵਿਭਾਗ ਵਿੱਚ ਦਿੱਤੀ ਜਾਵੇਗੀ। ਇਸ ਤਹਿਤ ਕੰਪਨੀ ਡਿਲਵਰੀ ਐਕਜ਼ਕਿਊਟਿਵ, ਪਿਕਰਸ, ਪੈਕਰਸ ਅਤੇ ਸ਼ਾਰਟਸ ਦੀ ਭਰਤੀ ਕਰੇਗੀ। ਇਸ ਤੋਂ ਇਲਾਵਾ ਕੰਪਨੀ ਫਲਿੱਪਕਾਰਟ ਦੇ ਸੈਲਰ ਪਾਰਟਨਰ ਲੋਕੇਸ਼ਨ ਅਤੇ ਕਰਿਆਨਾ ਦੁਕਾਨਾਂ ’ਤੇ ਲੋਕਾਂ ਨੂੰ ਨੌਕਰੀਆਂ ਦੇਵੇਗੀ।  

Click to comment

Leave a Reply

Your email address will not be published. Required fields are marked *

Most Popular

To Top