ਪੁਲਿਸ ਨੇ ਘਰ ਦੀਆਂ ਛੱਤਾਂ ‘ਤੇ ਮਾਰੀ ਰੇਡ, ਡੀਜੇ ਲਾ ਕੇ ਹੁੱਲੜਬਾਜੀ ਤੇ ਕੀਤੀ ਸਖ਼ਤ ਕਾਰਵਾਈ

ਅੱਜ ਪੰਜਾਬ ਵਿੱਚ ਬਸੰਤ ਪੰਚਮੀ ਮਨਾਈ ਜਾ ਰਹੀ ਹੈ। ਉੱਥੇ ਹੀ ਖੰਨਾ ਪੁਲਿਸ ਨੇ ਬਸੰਤ ਪੰਚਮੀ ਮੌਕੇ ਘਰਾਂ ਦੀਆਂ ਛੱਤਾਂ ਤੇ ਰੇਡ ਮਾਰ ਕੇ ਡੀਜੇ ਲਾਉਣ ਵਾਲਿਆਂ ਤੇ ਹੁੱਲੜਬਾਜੀ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਹੈ। ਪੁਲਿਸ ਨੇ ਡੀਜੇ ਜ਼ਬਤ ਕੀਤੇ ਤੇ ਹੁੱਲੜਬਾਜ਼ਾਂ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ। ਕਈ ਥਾਵਾਂ ਤੇ ਹੁੱਕਾ ਪਾਰਟੀ ਵੀ ਚੱਲ ਰਹੀ ਸੀ।
ਸਿਟੀ ਥਾਣਾ 2 ਮੁਖੀ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਬਸੰਤ ਪੰਚਮੀ ਮੌਕੇ ਸਵੇਰ ਤੋਂ ਰੇਡਾਂ ਕੀਤੀਆਂ ਜਾ ਰਹੀਆਂ ਹਨ। ਨੌਜਵਾਨ ਡੀਜੇ ਲਗਾ ਕੇ ਹੁੱਲੜਬਾਜੀ ਕਰ ਰਹੇ ਸੀ ਜਿਹਨਾਂ ਨੂੰ ਫੜ ਕੇ ਥਾਣੇ ਵਿੱਚ ਬੰਦ ਕੀਤਾ ਗਿਆ। ਇਸ ਦੇ ਨਾਲ ਹੀ ਡੀਜੇ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਹੁੱਕਾ ਪੀ ਰਿਹਾ ਨੌਜਵਾਨ ਚਾਈਨਾ ਡੋਰ ਸਮੇਤ ਕਾਬੂ ਕੀਤਾ ਗਿਆ।
ਉਧਰ, ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫਾਜ਼ਿਲਕਾ ਵਿਖੇ ਬਸੰਤ ਪੰਚਮੀ ਮੌਕੇ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਰਵਾਇਤੀ ਡੋਰ ਨਾਲ ਪਤੰਗ ਉਡਾ ਕੇ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਦਾ ਸੰਦੇਸ਼ ਦਿੱਤਾ।