ਲਤੀਫਪੁਰਾ ਵਾਸੀਆਂ ਵੱਲੋਂ ਕੀਤਾ ਜਾਣਾ ਸੀ ਰਾਜਪਾਲ ਦਾ ਘਿਰਾਓ, ਰੋਕਣ ’ਤੇ ਪੁਲਿਸ ਨਾਲ ਹੋਈ ਝੜਪ

ਜਲੰਧਰ ਵਿੱਚ ਲਤੀਫਪੁਰਾ ਵਾਸੀ ਅਤੇ ਕਿਸਾਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਘਿਰਾਓ ਕਰਨ ਲਈ ਉਨ੍ਹਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ। ਇਸ ਵਿਚਕਾਰ ਪੁਲਿਸ ਨੇ ਉਨ੍ਹਾਂ ਨੂੰ ਲਤੀਫਪੁਰਾ ਵਿੱਚ ਹੀ ਰੋਕ ਲਿਆ, ਜਿਸ ਤੋਂ ਬਾਅਦ ਦੋਵਾਂ ਵਿੱਚ ਜ਼ਬਰਦਸਤ ਝੜਪ ਹੋ ਗਈ।
ਦੱਸ ਦਈਏ ਕਿ 9 ਦਸੰਬਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇੰਪਰੂਵਮੈਂਟ ਟਰੱਸਟ ਨੇ ਜਲੰਧਰ ਦੇ ਲਤੀਫਪੁਰਾ ‘ਚ ਕੁਝ ਮਕਾਨ ਢਾਹ ਦਿੱਤੇ ਸਨ।
ਉਦੋਂ ਤੋਂ ਹੀ ਕਿਸਾਨ ਲਤੀਫਪੁਰਾ ਵਾਸੀਆਂ ਨਾਲ ਮੋਰਚਾ ਲਗਾ ਕੇ ਬੈਠੇ ਹਨ। ਲਤੀਫਪੁਰਾ ਦੀ ਵਸਨੀਕ ਸਿਮਰਨ ਨੇ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸੀ। ਆਪਣੇ ਘਰਾਂ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪਰ ਤੁਰੰਤ ਹੀ ਪੁਲਿਸ ਨੇ ਧੱਕਾ-ਮੁੱਕੀ ਅਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ।