Punjab

ਸੰਨੀ ਦਿਓਲ ਦੀ ਆਈ ਮਾੜੀ ਖ਼ਬਰ, ਗੁਰਦਾਸਪੁਰ ’ਚ ਸੰਨੀ ਦਿਓਲ ਦੀ ਐਂਟਰੀ ’ਤੇ ਲੱਗੀ ਰੋਕ

ਰਾਜ ਸਭਾ ਵਿੱਚ ਭਾਰੀ ਹੰਗਾਮੇ ਤੋਂ ਬਾਅਦ ਵੀ ਖੇਤੀ ਆਰਡੀਨੈਂਸ ਪਾਸ ਹੋ ਗਏ ਹਨ ਜਿਸ ਨੂੰ ਲੈ ਕੇ ਕਿਸਾਨਾਂ ਦਾ ਰੋਸ ਹੋਰ ਵਧ ਗਿਆ ਹੈ। ਇਸ ਦੌਰਾਨ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨ ਬਿੱਲ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਦਾ ਢਾਈ ਕਿਲੋ ਦਾ ਹੱਥ ਸਿੱਧਾ ਕਿਸਾਨਾਂ ਦੇ ਸੀਨੇ ‘ਤੇ ਵੱਜਿਆ ਹੈ। ਗੁਰਦਾਸਪੁਰ ਦੇ ਲੋਕਾਂ ਨੇ ਕਿਹਾ ਕਿ ਉਹ ਸੰਨੀ ਦਿਓਲ ਨੂੰ ਹੁਣ ਇੱਥੇ ਵੜਨ ਨਹੀਂ ਦੇਣਗੇ। ਕਾਂਗਰਸ ਪ੍ਰਦਰਸ਼ਕਾਰੀਆਂ ਨੇ ਬਟਾਲਾ ‘ਚ ਅੱਜ ਗਾਂਧੀ ਚੌਕ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

ਇਹ ਵੀ ਪੜ੍ਹੋ: ਇਲਾਇਚੀ ਨਾਲ ਵਾਲਾਂ ਨੂੰ ਹੋਣ ਵਾਲੇ ਫ਼ਾਇਦੇ ਜਾਨਣ ਤੋਂ ਬਾਅਦ ਤੁਸੀਂ ਵੀ ਕਰੋਗੇ ਇਲਾਇਚੀ ਦਾ ਇਸਤੇਮਾਲ

ਉਨ੍ਹਾਂ ਕਿਹਾ ਕਿ ਬਿੱਲ ਪਾਸ ਕਰਕੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਹ ਬਿੱਲ ਕਿਸਾਨ ਸੁਧਾਰ ਬਿੱਲ ਨਹੀਂ ਸਗੋਂ ਕਿਸਾਨ ਵਿਰੋਧੀ ਬਿੱਲ ਹੈ ਜਿਸ ਨਾਲ ਕਿਸਾਨਾਂ ਦੀ ਜ਼ਿੰਦਗੀ ਤਬਾਹ ਹੋ ਜਾਏਗੀ। ਦੂਜੇ ਪਾਸੇ ਦਲੇਰ ਮਹਿੰਦੀ ਵੱਲੋਂ ਕਿਸਾਨ ਬਿੱਲ ਦਾ ਸਮਰਥਨ ਕਰਨ ‘ਤੇ ਕਿਸਾਨਾਂ ਨੇ ਕਿਹਾ ਕਿ ਉਸ ਨੂੰ ਖੇਤੀ ਬਾਰੇ ਕੁਝ ਨਹੀਂ ਪਤਾ ਤੇ ਪੰਜਾਬ ਦੇ ਲੋਕ ਉਸ ਨੂੰ ਮੁਆਫ ਨਹੀਂ ਕਰਨਗੇ।

ਇਹ ਵੀ ਪੜ੍ਹੋ: ਕੈਪਟਨ ਨੇ ਕਿਸਾਨਾਂ ਦੇ ਹੱਕ ਵਿੱਚ ਮਾਰੀ ਲਲਕਾਰ, ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਕੋਰਟ ਜਾਵੇਗੀ ਪੰਜਾਬ ਸਰਕਾਰ

ਇਸ ਵੇਲੇ ਸਿਰਫ ਭਾਜਪਾ ਹੀ ਖੇਤੀ ਬਿੱਲਾਂ ਦੀ ਹਮਾਇਤ ਨਹੀਂ ਕਰ ਰਹੀ, ਬਾਕੀ ਸਾਰੀਆਂ ਸਿਆਸੀ ਧਿਰਾਂ ਵੀ ਕਿਸਾਨਾਂ ਨਾਲ ਡਟ ਗਈਆਂ ਹਨ। ਫਿਲਮੀ ਕਲਾਕਾਰ, ਗਾਇਕ, ਆੜ੍ਹਤੀ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਿਆਸੀ ਪਾਰਟੀਆਂ ਸਭ ਕਿਸਾਨ ਸੰਘਰਸ਼ ਵਿੱਚ ਕੁੱਦ ਪਈਆਂ ਹਨ।


 

Click to comment

Leave a Reply

Your email address will not be published. Required fields are marked *

Most Popular

To Top