ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫ਼ਤ LPG Cylinder ਹਾਸਲ ਕਰਨ ਦਾ ਆਖ਼ਿਰੀ ਮੌਕਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਉਜਵਲਾ ਗੈਸ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਇਸ ਮਹੀਨੇ ਦੀ 30 ਤਰੀਕ ਤਕ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਯੋਜਨਾ ਰਾਹੀਂ ਗੈਸ ਸਿਲੰਡਰ ਮੁਫ਼ਤ ਮਿਲਦੇ ਹਨ। ਕੋਰੋਨਾ ਸੰਕਟ ਕਾਰਨ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (Pradhan Mantri Garib Kalyan Yojana) ਤਹਿਤ ਕੇਂਦਰ ਸਰਕਾਰ ਨੇ ਇਸ ਸਹੂਲਤ ਦਾ ਲਾਭ ਲੈਣ ਦੀ ਮਿਆਦ ਸਤੰਬਰ-2020 ਤਕ ਵਧਾ ਦਿੱਤੀ ਸੀ।

ਹੁਣ ਨਵੀਂ ਮਿਆਦ ਵਧਾਉਣ ਸਬੰਧੀ ਫਿਲਹਾਲ ਕੁਝ ਆਦੇਸ਼ ਜਾਰੀ ਨਹੀਂ ਕੀਤਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਯੋਜਨਾ ਦਾ ਲਾਭ ਲੈਣ ਦਾ ਆਖ਼ਿਰੀ ਮੌਕਾ ਹੁਣ ਇਸੇ ਮਹੀਨੇ ਤਕ ਹੈ। ਕੋਰੋਨਾ ਸੰਕਟ ‘ਚ PMUY ਤਹਿਤ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ LPG Cylinder ਵੰਡੇ ਜਾ ਰਹੇ ਹਨ।
ਇਹ ਵੀ ਪੜ੍ਹੋ: ਹੁਣ ਕਿਸੇ ਵੀ ਡਿਪੂ ਤੋਂ ਲੈ ਸਕੋਗੇ ਰਾਸ਼ਨ, ਪੰਜਾਬ ‘ਚ Smart Ration Card ਸਕੀਮ ਲਾਂਚ
PMGKY ਪ੍ਰਧਾਨ ਮੰਤਰੀ ਗ਼ਰੀਬ ਕਲਿਆਣਾ ਪੈਕੇਜ ਤਹਿਤ ਅਪ੍ਰੈਲ 2020 ਤੋਂ ਜੂਨ 2020 ਤਕ ਤਿੰਨ Free LPG Cylinder ਦੇਣ ਦਾ ਐਲਾਨ ਸਰਕਾਰ ਨੇ ਕੀਤਾ ਸੀ। ਤੁਹਾਡੇ ਕੋਲ ਸਤੰਬਰ ਤਕ ਦਾ ਸਮਾਂ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।
ਇਹ ਵੀ ਪੜ੍ਹੋ: ਸਬਜ਼ੀਆਂ ਨੇ ਵਿਖਾਇਆ ਅਪਣਾ ਰੰਗ, ਰਹੀ-ਸਹੀ ਕਸਰ ਕੱਢ ਰਿਹਾ ਹਰਾ ਧਨੀਆ
ਕੇਂਦਰ ਸਰਕਾਰ ਨੇ ਸਾਲ 2016 ਵਿੱਚ ਉਜਵਲਾ ਯੋਜਨਾ ਸ਼ੁਰੂ ਕੀਤੀ ਸੀ। ਇਸ ਨੂੰ 1 ਮਈ 2016 ਨੂੰ ਯੂਪੀ ਦੇ ਬਲੀਆ ਵਿਚ ਲਾਂਚ ਕੀਤਾ ਗਿਆ ਸੀ। ਇਹ ਯੋਜਨਾ ਕੇਂਦਰ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।
