Punjab

ਪੁਲਿਸ ਨੇ ਚੁੱਕੀ ਦੂਜਾ ਵਿਆਹ ਕਰਵਾਉਣ ਵਾਲੀ ਲਾੜੀ, ਲਾੜਾ ਫਰਾਰ

ਹੱਥਾਂ ‘ਚ ਮਹਿੰਦੀ ਅਤੇ ਬਾਂਹਾ ‘ਚ ਚੂੜਾ, ਪਹਿਲੀ ਨਜ਼ਰੇ ਹੀ ਪਤਾ ਲੱਗ ਰਿਹਾ ਹੈ ਕਿ ਕੁੜੀ ਦਾ ਨਵਾਂ ਵਿਆਹ ਹੋਇਆ ਹੈ ਪਰ ਮਾਮਲੇ ‘ਚ ਥੋੜਾ ਟਵੀਸਟ ਹੈ। ਅਸਲ ‘ਚ ਲਾੜੀ ਨੇ ਇਹ ਚੂੜਾ ਪਹਿਲੀ ਵਾਰ ਨਹੀਂ ਪਾਇਆ ਸਗੋਂ ਇਸ ਇਸ ਲਾੜੀ ਦਾ ਦੂਜਾ ਵਿਆਹ ਹੈ।

ਦੂਜਾ ਵਿਆਹ ਕਰਵਾਉਣ ‘ਚ ਹਰਜ ਵੀ ਕੋਈ ਨਹੀਂ ਪਰ ਜੇ ਵਿਆਹ ਕਾਨੂੰਨੀ ਹੋਵੇ। ਮਾਮਲਾ ਹਲਕਾ ਜਲਾਲਾਬਾਦ ਦੇ ਪਿੰਡ ਸੁਆਹ ਵਾਲਾ ਦਾ ਹੈ। ਇਲਜ਼ਾਮ ਹਨ ਕਿ ਲਾੜੀ ਨੇ ਆਪਣੇ ਪਹਿਲੇ ਪਤੀ ਨੂੰ ਬਿਨ੍ਹਾਂ ਤਲਾਕ ਦਿੱਤੇ ਕੁਆਰੇ ਲੜਕੇ ਨਾਲ ਵਿਆਹ ਕਰਵਾ ਲਿਆ।

Punjab Scholarship Scam ’ਚ ਜਿਸ ਨੂੰ ਜਾਰੀ ਹੋਇਆ ਨੋਟਿਸ ਉਸ ਦਾ ਤਬਾਦਲਾ ਰੋਕਣ ’ਚ ਜੁਟੇ ਮੰਤਰੀ

ਇਨ੍ਹਾਂ ਹੀ ਨਹੀਂ ਇਸ ਲਾੜੀ ਦੇ ਪਹਿਲਾਂ 2 ਬੱਚੇ ਵੀ ਹਨ ਜਿਸ ਕਾਰਨ ਹੁਣ ਲਾੜੀ ਦਾ ਦਾ ਪੁਰਾਣਾ ਸਹੁਰਾ ਪਰਿਵਾਰ ਲਾੜੀ ਦੇ ਨਵੇਂ ਸਹੁਰੇ ਘਰ ਪਹੁੰਚ ਗਿਆ। ਲਾੜੀ ਦੇ ਪਹਿਲੇ ਸਹੁਰੇ ਪਰਿਵਾਰ ਮੁਤਾਬਿਕ ਉਨ੍ਹਾਂ ਦੇ ਮੁੰਡੇ ਦਾ ਵਿਆਹ ਕੁੜੀ ਨਾਲ 12 ਸਾਲ ਪਹਿਲਾਂ ਹੋਇਆ ਸੀ ਤੇ ਮੁੰਡਾ ਜੇਲ੍ਹ ‘ਚ ਬੰਦ ਹੈ ਉਨ੍ਹਾਂ ਇਲਜ਼ਾਮ ਲਗਾਏ ਕਿ ਮੁੰਡੇ ਨੂੰ ਬਿਨ੍ਹਾਂ ਤਲਾਕ ਦਿੱਤੇ ਕੁੜੀ ਵੱਲੋਂ ਚੁੱਪ ਚੁਪੀਤੇ ਵਿਆਹ ਕਰਵਾਇਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਤਲਾਕ ਤੋਂ ਬਿਨ੍ਹਾਂ ਉਹ ਕੁੜੀ ਨੂੰ ਨਹੀਂ ਛੱਡਣਗੇਂ ਤੇ ਘਰ ਲੈਕੇ ਜਾਣਗੇ। ਲਾੜੀ ਮਨਜੀਤ ਕੌਰ ਮੁਤਾਬਿਕ ਉਸ ਦਾ ਪਹਿਲਾਂ ਪਤੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ 10 ਸਾਲ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਉਸ ਦੇ ਦਿਓਰ ਨੇ ਉਸ ਨੂੰ ਵੀ ਝੂਠੇ ਮਾਮਲੇ ‘ਚ ਜੇਲ੍ਹ ‘ਚ ਫਸਾ ਦਿੱਤਾ।

ਲਾੜੀ ਨੇ ਇਲਜ਼ਾਮ ਲਾਏ ਕਿ ਪਹਿਲੇ ਸਹੁਰਾ ਪਰਿਵਾਰ ਵੱਲੋਂ ਉਸ ਦੇ ਨਾਲ ਕੋਈ ਵੀ ਨਾਤਾ ਨਹੀਂ ਰੱਖਿਆ ਗਿਆ। ਅੱਠ ਮਹੀਨੇ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਬੱਚੇ ਵੀ ਉਸ ਤੋਂ ਵੱਖ ਕਰ ਦਿੱਤੇ ਗਏ ਜਿਸ ਤੋਂ ਬਾਅਦ ਹੁਣ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਹੁਣ ਇੱਥੇ ਹੀ ਰਹਿਣਾ ਚਾਹੁੰਦੀ ਹੈ।

ਉਧਰ ਦੂਜੇ ਪਾਸੇ ਨਵੇਂ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਦੋ ਤਿੰਨ ਮਹੀਨੇ ਤੋਂ ਉਨ੍ਹਾਂ ਦੇ ਲੜਕੇ ਨੂੰ ਜਾਣਦੀ ਸੀ ਤੇ ਕੁੜੀ ਦੀ ਸਹਿਮਤੀ ਨਾਲ ਵਿਆਹ ਹੋਇਆ ਪਰ ਲੜਕੀ ਵੱਲੋਂ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਕਿ ਕੁੜੀ ਪਹਿਲਾਂ ਵਿਆਹੀ ਹੋਈ ਹੈ।

ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਫਿਲਹਾਲ ਲਾੜੀ ਵੱਲੋਂ ਸਹੁਰਿਆਂ ਤੇ ਲਾਏ ਗਏ ਇਲਜ਼ਾਮ ਸਹੀ ਨੇ ਜਾਂ ਗਲਤ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਵੱਲੋਂ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top