Punjab

ਦਿਨ ਦਿਹਾੜੇ ਗਰੀਬਾਂ ਨੂੰ ਕਰਤਾ ਘਰੋਂ ਬੇਘਰ, ਕੌਣ ਪੁੱਛਦਾ ਗਰੀਬਾਂ ਨੂੰ?

ਵੋਟਾਂ ਆਉਂਦੀਆਂ ਨੇ ਤਾਂ ਨਵੇਂ-ਨਵੇਂ ਵਾਅਦੇ ਵੀ ਆਉਂਦੇ ਨੇ ਪਰ ਲੀਡਰ ਬਦਲ ਜਾਂਦੇ ਨੇ ਤੇ ਵਾਅਦੇ ਓਹੀ ਰਹਿ ਜਾਂਦੇ ਨੇ ਤੇ ਵੋਟਾਂ ਲੈ ਕੇ ਲੀਡਰਾਂ ਵੱਲੋਂ ਸਭ ਤੋਂ ਵੱਧ ਗਰੀਬ ਲੋਕਾਂ ਨਾਲ ਧੋਖਾ ਕੀਤਾ ਜਾਂਦਾ ਹਨ। ਅਜਿਹਾ ਹੀ ਕੁੱਝ ਵਾਪਰਿਆ ਹੈ ਫਿਰੋਜ਼ਪੁਰ ਦੀ ਦਾਣਾ ਮੰਡੀ ਵਿੱਚ ਜਿੱਥੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਦਾਣਾ ਮੰਡੀ ਵਿੱਚ ਪਿਛਲੇ 10 ਸਾਲਾਂ ਤੋਂ ਰਹਿ ਰਹੇ ਗਰੀਬ ਲੋਕਾਂ ਦੇ ਘਰਾਂ ਤੇ ਮਾਰਕੀਟ ਕਮੇਟੀ ਵੱਲੋਂ ਟਰਾਲੀਆਂ ਚੜਾ ਦਿੱਤੀਆਂ ਗਈਆਂ।

ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਉਹ ਇਥੇ ਪਿਛਲੇ 10 ਸਾਲਾਂ ਤੋਂ ਰਹਿ ਰਹੇ ਹਨ ਅਤੇ ਸਰਕਾਰ ਉਨ੍ਹਾਂ ਤੋਂ ਵੋਟਾਂ ਵੀ ਲੈ ਰਹੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪਰਵਾਸੀ ਜਾਣਦੇ ਹੋਏ ਉਨ੍ਹਾਂ ਦੇ ਘਰ ਢਾਏ ਜਾ ਰਹੇ ਹਨ। ਉਨ੍ਹਾਂ ਇਲਜ਼ਾਮ ਲਾਏ ਕਿ ਮਾਰਕਿਟ ਕਮੇਟੀ ਵੱਲੋਂ ਪਹਿਲਾਂ ਉਨ੍ਹਾਂ ਨੂੰ ਥਾਂ ਖਾਲੀ ਕਰਵਾਉਣ ਨੂੰ ਲੈ ਕੇ ਕੋਈ ਸੂਚਨਾ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ: ਪੁਲਿਸ ਨੇ ਚੁੱਕੀ ਦੂਜਾ ਵਿਆਹ ਕਰਵਾਉਣ ਵਾਲੀ ਲਾੜੀ, ਲਾੜਾ ਫਰਾਰ

ਪੀੜਤ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਝੋਪੜੀਆਂ ਤੇ ਬਿਨ੍ਹਾਂ ਦੱਸੇ ਪ੍ਰਸਾਸ਼ਨ ਵੱਲੋਂ ਟਰਾਲੀਆਂ ਚੜ੍ਹਾਂ ਦਿੱਤੀਆਂ ਤੇ ਉਨ੍ਹਾਂ ਦੇ ਘਰ ਦਾ ਕਾਫੀ ਨੁਕਸਾਨ ਵੀ ਕੀਤਾ ਗਿਆ ਹੈ। ਉਹ ਵਾਰ-ਵਾਰ ਇੱਕੋ ਹੀ ਗੱਲ ਬੋਲਦੇ ਰਹੇ ਕਿ ਉਹ ਬੱਚੇ ਲੈ ਕੇ ਕਿੱਥੇ ਜਾਣਗੇ? ਉਹਨਾਂ ਵੱਲੋਂ ਪ੍ਰਸਾਸ਼ਨ ਤੋਂ ਜਗ੍ਹਾ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: Punjab Scholarship Scam ’ਚ ਜਿਸ ਨੂੰ ਜਾਰੀ ਹੋਇਆ ਨੋਟਿਸ ਉਸ ਦਾ ਤਬਾਦਲਾ ਰੋਕਣ ’ਚ ਜੁਟੇ ਮੰਤਰੀ

ਉਧਰ ਜਦੋਂ ਥਾਂ ਖਾਲੀ ਕਰਵਾਉਣ ਆਏ ਮਾਰਕਿਟ ਕਮੇਟੀ ਦੇ ਸਕੱਤਰ ਮੁਕੇਸ਼ ਕੁਮਾਰ ਨੂੰ ਆਰਡਰ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਬੜਾ ਹੈਰਾਨੀਜਨਕ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਜੁਬਾਨੀ ਆਰਡਰ ਆਉਂਦੇ ਰਹਿੰਦੇ ਹਨ। ਜਿਸ ਨੂੰ ਲੈ ਕੇ ਮਾਰਕਿਟ ਕਮੇਟੀ ਵੱਲੋਂ ਦਾਣਾ ਮੰਡੀ ਖਾਲੀ ਕਰਵਾਈ ਜਾ ਰਹੀ ਹੈ।

ਖੈਰ ਸਰਕਾਰੀ ਥਾਂ ਹੈ ਤਾਂ ਖਾਲੀ ਕਰਵਾਉਣ ਦੇ ਆਡਰ ਵੀ ਹੋਣਗੇ ਪਰ ਇੱਥੇ ਸਵਾਲ ਵੀ ਖੜੇ ਹੁੰਦੇ ਹਨ ਕਿ ਜੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਲਈ ਅਰਬਾਂ ਰੁਪਏ ਖ਼ਰਚ ਕੀਤੇ ਜਾ ਰਹੇ ਤਾਂ ਫਿਰ ਫਾਇਦਾ ਕਿਸ ਨੂੰ ਹੋ ਰਿਹਾ ਹੈ? ਇਹ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top