Punjab

ਖਾਲੜਾ ਮਿਸ਼ਨ ਆਰਗੇਨਾਇਜੇਸ਼ਨ ਵੱਲੋਂ ਸੈਣੀ ਖ਼ਿਲਾਫ਼ ਧਰਨਾ ਪ੍ਰਦਰਸ਼ਨ

ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਭਗੌੜੇ ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਤੇ ਦਬਾਅ ਵਧਦਾ ਹੀ ਜਾ ਰਿਹਾ ਹੈ, ਸੈਣੀ ਕਦੇ ਹਾਈਕੋਰਟ ਜਾਂਦੇ ਅਤੇ ਕਦੇ ਸੁਪਰੀਮ ਕੋਰਟ, ਪਰ ਪੁਲਿਸ ਅਤੇ ਐਸਆਈਟੀ. ਨੂੰ ਉਸ ਦੀ ਸੂਹ ਤੱਕ ਨਹੀਂ ਮਿਲ ਰਹੀ, ਲਿਹਾਜ਼ਾ ਹੁਣ ਸਿੱਖ ਜਥੇਬੰਦੀਆਂ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰ ਆਈਆਂ ਹਨ।

ਇਸ ਤਹਿਤ ਖਾਲੜਾ ਮਿਸ਼ਨ ਆਰਗੇਨਾਇਜੇਸ਼ਨ ਵੱਲੋਂ ਅੰਮ੍ਰਿਤਸਰ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਦੋਸ਼ ਲਾਇਆ ਕਿ ਪੁਲਿਸ ਅਤੇ ਸਿਆਸਤਦਾਨ ਸੁਮੇਧ ਸੈਣੀ ਨੂੰ ਬਚਾਉਣ ਵਿੱਚ ਲੱਗੀਆਂ ਹਨ।

ਜਦਕਿ ਜੇ ਪੁਲਿਸ ਚਾਹੇ ਤਾਂ ਪੰਜ ਮਿੰਟ ਵਿੱਚ ਹੀ ਸੈਣੀ ਨੁੰ ਗ੍ਰਿਫਤਾਰ ਕਰ ਸਕਦੀ ਹੈ, ਉਨ੍ਹਾਂ ਦੋਸ਼ ਲਾਇਆ ਕਿ ਜਾਣ-ਬੁੱਝ ਕੇ ਹੀ ਸੈਣੀ ਨੂੰ ਕੋਰਟਾਂ ਤੱਕ ਪਹੁੰਚਣ ਲਈ ਸਮਾਂ ਦਿੱਤਾ ਜਾ ਰਿਹਾ ਹੈ। ਬੀਬੀ ਖਾਲੜਾ ਨੇ ਦੋਸ਼ ਲਾਇਆ ਕਿ ਸੁਮੈਧ ਸੈਣੀ ਦੇ ਗ੍ਰਿਫਤਾਰ ਹੋਣ ਨਾਲ ਕਈ ਸਿਆਸੀ ਚਿਹਰੇ ਨੰਗੇ ਹੋ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਬੇੜੀ ਨੂੰ ਕੈਪਟਨ ਲਗਾ ਸਕਦੇ ਹਨ ਕਿਨਾਰੇ: ਮੰਤਰੀ ਮਨਪ੍ਰੀਤ ਸਿੰਘ ਬਾਦਲ

ਇਸੇ ਕਾਰਨ ਕੁੱਝ ਸਿਆਸੀ ਧਿਰਾਂ ਸੈਣੀ ਨੂੰ ਬਚਾਉਣ ਲਈ ਜੀਅ ਜਾਨ ਨਾਲ ਲੱਗੀਆਂ ਹਨ। ਉਨ੍ਹਾਂ ਪੁਲਿਸ ਵੱਲੋਂ ਸੁਮੇਧ ਸੈਣੀ ਦੋ ਪੋਸਟਰਾਂ ਨੂੰ ਲੁਕਾਉਣ ਦੇ ਮਾਮਲੇ ਵਿੱਚ ਵੀ ਪੁਲਿਸੀਆ ਕਾਰਵਾਈ ਤੇ ਸਵਾਲ ਖੜ੍ਹਾ ਕੀਤਾ ਹੈ। ਬੀਬੀ ਖਾਲੜਾ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮ ਸਿਆਸਦਾਨਾਂ ਦੀ ਸ਼ਹਿ ਤੇ ਹੀ ਕੰਮ ਕਰ ਰਹੀਆਂ ਹਨ ਅਤੇ ਸੈਣੀ ਨੂੰ ਜਾਣਬੁੱਝ ਕੇ ਗ੍ਰਿਫਤਾਰ ਨਹੀਂ ਕਰ ਰਹੇ।

ਇਹ ਵੀ ਪੜ੍ਹੋ: ਪੰਜਾਬ ਅਤੇ ਹਰਿਆਣਾ ਵਿਚ ਕਿਸਾਨ ਅੰਦੋਲਨ

ਇਸ ਦੌਰਾਨ ਹੋਰਨਾ ਸਿੱਖ ਆਗੂਆਂ ਨੇ ਵੀ ਪੰਜਾਬ ਪੁਲਿਸ ਤੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਦੋਸ਼ ਲਾਏ ਨੇ, ਸਿੱਖ ਆਗੂ ਵਿਰਸਾ ਸਿੰਘ ਮੁਤਾਬਕ ਸਰਕਾਰਾਂ ਇਹ ਮੰਨਣ ਤੋਂ ਇਨਕਾਰੀ ਸਨ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰਿਆ ਗਿਆ, ਜਦਕਿ ਮੁਲਤਾਨੀ ਮਾਮਲੇ ਨੇ ਇਹ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਹੈ, ਉਨ੍ਹਾਂ ਮੰਗ ਕੀਤੀ ਕਿ ਇਹਨਾਂ ਤਮਾਮ ਮਾਮਲਿਆਂ ਦੀ ਜਾਂਚ ਰਿਟਾਇਰ ਜੱਜਾਂ ਜਾਂ ਫਿਰ ਸੀ.ਬੀ.ਆਈ. ਤੋਂ ਕਰਵਾਈ ਜਾਵੇ।

ਜਿਹੜੇ ਵੀਰ ਕਰਦੇ ਨੇ ਮਜ਼ਦੂਰੀ ਜਾਂ ਫਿਰ ਦਿਹਾੜੀ, ਉਹ ਜ਼ਰੂਰ ਦੇਖਣ ਇਹ ਖ਼ਬਰ (ਵੀਡੀਓ)

ਦੱਸ ਦਈਏ ਕਿ ਸਾਬਕਾ ਡੀਜੀਪੀ. ਸੁਮੇਧ ਸਿੰਘ ਸੈਣੀ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਹੈ, ਸੈਣੀ ਦੀ ਅਗਾਂਊਂ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸੈਣੀ ਦੀ ਗ੍ਰਿਫ਼ਤਾਰੀ ਤੈਅ ਮੰਨੀ ਜਾ ਰਹੀ ਸੀ, ਪਰ ਇਸ ਤੋਂ ਪਹਿਲਾਂ ਕਿ ਪੁਲਿਸ ਸੈਣੀ ਨੂੰ ਗ੍ਰਿਫ਼ਤਾਰ ਕਰਦੀ, ਸੈਣੀ ਕਿਧਰੇ ਰਫੂ ਚੱਕਰ ਹੋ ਗਿਆ ਹੈ।

ਸੈਣੀ ਦੇ ਵਕੀਲ ਨੈ ਸੁਪਰੀਮ ਕੋਰਟ ਵਿੱਚ ਜ਼ਮਾਨਤ ਅਰਜ਼ੀ ਪਾਈ ਪਰ ਕਾਗਜ਼ਾਤ ਪੂਰੇ ਨਾ ਹੋਣ ਕਾਰਨ ਸੈਣੀ ਨੂੰ ਉਥੋਂ ਵੀ ਕੋਈ ਰਾਹਤ ਨਾ ਮਿਲੀ ਜਦਕਿ ਪੁਲਿਸ ਦੇ ਹੱਥ ਐਨਾ ਕੁੱਝ ਹੋਣ ਦੇ ਬਾਵਜੂਦ ਵੀ ਖਾਲੀ ਹਨ ਅਤੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਤੇ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top