Punjab

ਕਿਸਾਨ ਪਰੇਸ਼ਾਨ, MSP ਤੋਂ 1000 ਰੁਪਏ ਘਟ ਰੇਟ ’ਤੇ ਹੋ ਰਹੀ ਹੈ ਨਰਮੇ ਦੀ ਖਰੀਦ

ਐਮਐਸਪੀ ਤੇ ਲੋਕਾਂ ਨੂੰ ਸਰਕਾਰ ਹੁਣ ਤਕ ਗੁੰਮਰਾਹ ਕਰ ਰਹੀ ਸੀ ਕਿ ਕਿਸਾਨਾਂ ਦੀ ਐਮਐਸਪੀ ਨੂੰ ਘਟਾਇਆ ਜਾਂ ਖ਼ਤਮ ਨਹੀਂ ਜਾਵੇਗਾ, ਇਹ ਇਸੇ ਤਰ੍ਹਾਂ ਲਾਗੂ ਰਹੇਗੀ ਪਰ ਐਮਐਸਪੀ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਘਟ ਰੇਟ ਤੇ ਫ਼ਸਲ ਵੇਚਣੀ ਪੈ ਰਹੀ ਹੈ। ਬਠਿੰਡਾ ਵਿੱਚ ਨਿੱਜੀ ਵਪਾਰੀ ਨਰਮੇ ਦੀ ਖ਼ਰੀਦ ਕਰ ਰਹੇ ਹਨ।

ਨਰਮੇ ਦੀ ਫ਼ਸਲ ਸਮਰਥਨ ਮੁੱਲ ਤੋਂ 1000 ਰੁਪਏ ਪ੍ਰਤੀ ਕੁਵਿੰਟਲ ਘੱਟ ਮੁੱਲ ਤੇ ਖ਼ਰੀਦਿਆ ਜਾ ਰਿਹਾ ਹੈ। ਕਿਸਾਨਾਂ  ਨੇ ਕਿਹਾ ਹੈ ਕਿ ਮੰਡੀ ਵਿਚ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਈ ਹੈ। ਮੰਡੀ ਵਿਚੋਂ ਨਿੱਜੀ ਵਪਾਰੀ ਵਰਗ ਖ਼ਰੀਦ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਐਮ ਐਸ ਪੀ ਬੰਦ ਹੋ ਗਈ ਹੈ  ਤੇ ਹੁਣ ਪਤਾ ਨਹੀਂ ਅੱਗੇ ਕੀ ਹੋਵੇਗਾ।

ਇਹ ਵੀ ਪੜ੍ਹੋ: ਪਿੰਡਾਂ ਦੀਆਂ ਪੰਚਾਇਤਾਂ ਦੀ ਨਵੀਂ ਵਿਓਂਤਬੰਦੀ, ਵੀਟੋ ਦਾ ਹੋਵੇਗਾ ਇਸਤੇਮਾਲ

ਕਿਸਾਨਾਂ ਨੇ ਕਿਹਾ ਕਿ ਕਿਸਾਨੀ ਉੱਤੇ ਗੰਭੀਰ ਸੰਕਟ ਹੈ ਜੇਕਰ ਕਿਸਾਨ ਖ਼ਤਮ ਹੋਇਆ ਤਾਂ ਬਹੁਤ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਖੇਤੀ ਕਾਨੂੰਨਾਂ ਦਾ ਲਗਾਤਰ ਵਿਰੋਧ ਹੋ ਰਿਹਾ ਹੈ। ਇਹਨਾਂ ਕਾਨੂੰਨ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ: ਖੇਤਾਂ ਦੀ ਪਰਾਲੀ ਦਾ ਨਿਕਲ ਆਇਆ ਹੱਲ, 20 ਰੁਪਏ ’ਚ ਹੋਵੇਗਾ ਪਰਾਲੀ ਦਾ ਪੱਕਾ ਬੰਦੋਬਸਤ

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇਸ਼ ਵਿਚੋਂ ਕਿਸਾਨ ਖ਼ਤਮ ਕਰਨਾ ਚਾਹੁੰਦੀ ਹੈ, ਜੇਕਰ ਦੇਸ਼ ਵਿਚੋਂ ਕਿਸਾਨ ਖ਼ਤਮ ਹੋ ਗਿਆ ਤਾਂ ਦੇਸ਼ ਨੂੰ ਅੰਨ ਕਿੱਥੋਂ ਮਿਲੇਗਾ ਅਤੇ ਇਸ ਕਾਨੂੰਨ ਨਾਲ ਇਕੱਲਾ ਕਿਸਾਨ ਹੀ ਨਹੀਂ ਮਰਦਾ ਇਸ ਤੋਂ ਇਲਾਵਾ ਕਿਰਸਾਨੀ ਨਾਲ ਜੁੜੇ ਹੋਰ ਵਰਗਾ ਦਾ ਵੀ ਬਹੁਤ ਨੁਕਸਾਨ ਹੋਵੇਗਾ।

https://youtu.be/4kcAB57v7yo
Click to comment

Leave a Reply

Your email address will not be published. Required fields are marked *

Most Popular

To Top