News

ਇਲਾਇਚੀ ਨਾਲ ਵਾਲਾਂ ਨੂੰ ਹੋਣ ਵਾਲੇ ਫ਼ਾਇਦੇ ਜਾਨਣ ਤੋਂ ਬਾਅਦ ਤੁਸੀਂ ਵੀ ਕਰੋਗੇ ਇਲਾਇਚੀ ਦਾ ਇਸਤੇਮਾਲ

ਕੀ ਮਸਾਲਾ ਵੀ ਵਾਲਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ? ਇਲਾਇਚੀ ਦਾ ਇਸਤੇਮਾਲ ਖਾਣ ਦੇ ਤੌਰ ਤੇ ਮਸਾਲਿਆਂ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਪੋਟੈਸ਼ੀਅਮ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫਾਸਫੋਰਸ ਪਾਏ ਜਾਂਦੇ ਹਨ।

ਔਸ਼ਧੀ ਹੁਣ ਹੋਣ ਕਾਰਨ ਸਿਹਤ ਲਈ ਇਲਾਇਚੀ ਚੰਗੀ ਮੰਨੀ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਵਾਲਾਂ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕਰ ਸਕਦੀ ਹੈ?

ਇਲਾਇਚੀ ਦੇ ਫ਼ਾਇਦੇ

ਇਲਾਇਚੀ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਤੱਤ ਵੀ ਪਾਏ ਜਾਂਦੇ ਹਨ। ਇਹ ਸਿਰ ਵਿਚਲੀਆਂ ਜੂੰਆਂ ਨੂੰ ਵੀ ਮਾਰ ਸਕਦੀ ਹੈ। ਖੁਸ਼ਕੀ ਵਾਲਾਂ ਦੀ ਚਮਕ ਖਤਮ ਕਰ ਕੇ ਰੁੱਖਾ ਬਣਾ ਦਿੰਦੀ ਹੈ। ਇਸ ਲਈ ਇਲਾਇਚੀ ਬਹੁਤ ਮੱਦਦਗਾਰ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ: ਕੈਪਟਨ ਨੇ ਕਿਸਾਨਾਂ ਦੇ ਹੱਕ ਵਿੱਚ ਮਾਰੀ ਲਲਕਾਰ, ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਕੋਰਟ ਜਾਵੇਗੀ ਪੰਜਾਬ ਸਰਕਾਰ

ਵਾਲਾਂ ਨੂੰ ਲੰਬੇ, ਸੰਘਣੇ ਅਤੇ ਖੂਬਸੂਰਤ ਬਣਾਉਣ ਵਿੱਚ ਵੀ ਨੁਸਖ਼ੇ ਦੇ ਤੌਰ ਤੇ ਇਲਾਇਚੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦੋ ਮੂੰਹੇ ਵਾਲਾਂ ਲਈ ਇਲਾਇਚੀ ਦਾ ਫ਼ਾਇਦਾ ਲੈਣਾ ਚਾਹੀਦਾ ਹੈ। ਇਲਾਇਚੀ ਖੋਪੜੀ ਤੋਂ ਗੰਦਗੀ ਹਟਾ ਕੇ ਉਸ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਲਾਇਚੀ ਵਾਲਾਂ ਦੀਆਂ ਰੋਮਾਂ ਮਜ਼ਬੂਤ ਕਰਨ ਦਾ ਵੀ ਕੰਮ ਕਰਦੀ ਹੈ ਜਿਸ ਨਾਲ ਵਾਲ ਟੁੱਟਣੇ ਬੰਦ ਹੋ ਜਾਂਦੇ ਹਨ।

ਇਸਤੇਮਾਲ ਕਰਨ ਦਾ ਤਰੀਕਾ

ਇਲਾਇਚੀ ਨੂੰ ਪੀਸ ਕੇ ਪਾਉਡਰ ਬਣਾ ਲਓ। ਫਿਰ ਉਸ ਨੂੰ ਦਹੀਂ ਵਿੱਚ ਮਿਕਸ ਕਰ ਕੇ ਸਿਰ ਵਿੱਚ ਲਗਾਓ। ਵਾਲ ਝੜਨ ਤੇ ਪਾਣੀ ਮਿਸ਼ਰਿਤ ਇਲਾਇਚੀ ਨਾਲ ਸਵੇਰੇ ਸਿਰ ਨੂੰ ਧੋ ਲਓ। ਇਸ ਨਾਲ ਵਾਲਾਂ ਦੀ ਸਮੱਸਿਆ ਹੱਲ ਹੋ ਸਕਦੀ ਹੈ। ਸਰ੍ਹੋਂ ਦੇ ਤੇਲ ਵਿੱਚ ਨਿੰਬੂ ਦਾ ਰਸ ਅਤੇ ਇਲਾਇਚੀ ਨੂੰ ਮਿਕਸ ਕਰ ਕੇ ਇਸ ਦੀ ਪੇਸਟ ਤਿਆਰ ਕਰ ਲਓ, ਫਿਰ ਇਸ ਨੂੰ ਅਪਣੇ ਸਿਰ ਤੇ ਲਗਾਓ। ਅਜਿਹਾ ਕਰਨ ਨਾਲ ਵਾਲਾਂ ਨੂੰ ਵਧਣ ਵਿੱਚ ਮਦਦ ਮਿਲੇਗੀ।  

Click to comment

Leave a Reply

Your email address will not be published.

Most Popular

To Top