Punjab

ਅੰਮ੍ਰਿਧਾਰੀ ਅਧਿਆਪਕ ਨੂੰ ਸਕੂਲ ਪ੍ਰਿੰਸੀਪਲ ਨੇ ਬੋਲੇ ਅਪਸ਼ਬਦ, ਸਿਰ ’ਤੇ ਦੁਮਾਲਾ ਨਾ ਸਜਾਉਣ ਦੀ ਦਿੱਤੀ ਨਸੀਹਤ

ਪੰਜਾਬ ਵਿੱਚ ਅੰਮ੍ਰਿਤਧਾਰੀ ਲੋਕਾਂ ਨਾਲ ਬਦਸਲੂਕੀਆ ਅਤੇ ਉਨ੍ਹਾਂ ਦੇ ਕਕਾਰਾਂ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ। ਦਿਨ ਪੰਜਾਬ ਵਿੱਚ ਸਿੱਖਾਂ ਪਰਿਵਾਰਾਂ ਨਾਲ ਬਦਸਲੂਕੀ ਕਰਨ ਅਤੇ ਉਨ੍ਹਾਂ ਦੇ ਕਕਾਰਾਂ ਨੂੰ ਅਪਸ਼ਬਦ ਬੋਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਅਜਿਹਾ ਹੀ ਇੱਕ ਹੋਰ ਮਾਮਲਾ ਜਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਨਿੱਜੀ ਸਕੂਲ ਵਿੱਚ ਟੀਚਰ ਦੀ ਸੇਵਾ ਨਿਭਾ ਰਹੀ ਅੰਮ੍ਰਿਤਧਾਰੀ ਔਰਤ ਦੇ ਕਕਾਰਾਂ ਨੂੰ ਸਕੂਲ ਦੇ ਪ੍ਰਿੰਸੀਪਲ ਵੱਲੋਂ ਅਪਸ਼ਬਦ ਬੋਲੇ ਗਏ।

ਇਹ ਵੀ ਪੜ੍ਹੋ: ਕਿਸਾਨਾਂ ਨੇ ਪੱਟੜੀਆਂ ’ਤੇ ਲਗਾਏ ਧਰਨੇ, 3 ਦਿਨ ਨਹੀਂ ਚੱਲੇਗੀ ਕੋਈ ਰੇਲ

ਜਾਣਕਾਰੀ ਦਿੰਦਿਆਂ ਔਰਤ ਸੰਦੀਪ ਕੌਰ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਐਚ ਐਮ-ਡੀ ਏ ਵੀ ਸਕੂਲ ਵਿੱਚ ਬਤੌਰ ਟੀਚਰ ਵਜੋਂ ਸੇਵਾ ਨਿਭਾ ਰਹੀ ਹੈ ਅਤੇ ਸਕੂਲ ਪ੍ਰਿਸੀਪਲ ਉਸ ਦੇ ਅੰਮ੍ਰਿਤਧਾਰੀ ਹੋਣ ਤੇ ਉਸ ਨਾਲ ਅਕਸਰ ਹੀ ਅਪਸ਼ਬਦ ਬੋਲਦਾ ਰਹਿੰਦਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੇ ਕਰਤਾ ਐਲਾਨ, 25 ਸਤੰਬਰ ਨੂੰ ਪੰਜਾਬ ਦੇ ਨਾਲ ਭਾਰਤ ਵੀ ਬੰਦ

ਬੀਤੇ ਦਿਨ ਉਹ ਸਕੂਲ ਦਸ ਮਿੰਟ ਦੇਰੀ ਨਾਲ ਜਦੋਂ ਪਹੁੰਚੀ ਤਾਂ ਸਕੂਲ ਪ੍ਰਿੰਸੀਪਲ ਅਨੂਪ ਚੋਹਾਨ ਨੇ ਉਸ ਨੂੰ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਉਸ ਨੇ ਪ੍ਰਿੰਸੀਪਲ ਨੂੰ ਕਿਹਾ ਕਿ “ਸਰ ਮੈਂ ਅੰਮ੍ਰਿਤਧਾਰੀ ਹਾਂ। ਮੈਨੂੰ ਇਸ ਤਰ੍ਹਾਂ ਦੀ ਭਾਸ਼ਾ ਨਾਲ ਨਾ ਬੋਲੋ”, ਤਾਂ ਪ੍ਰਿੰਸੀਪਲ ਨੇ ਕਿਹਾ ਕਿ, “ਇਹ ਜੋ ਤੁਸੀਂ ਸਿਰ ਤੇ ਦੁਮਾਲਾ ਰੱਖਿਆ ਹੋਇਆ ਹੈ ਜਿਆਦਾਤਰ ਇਸ ਨੇ ਤੁਹਾਡਾ ਦਿਮਾਗ਼ ਖਰਾਬ ਕੀਤਾ ਹੋਇਆ ਹੈ।

ਅਗਰ ਤੁਸੀਂ ਸਿੱਖੀ ਨਾਲ ਸਬੰਧਿਤ ਹੋ ਤਾਂ ਆਪਣੀ ਸਿੱਖੀ ਅਤੇ ਆਹ ਜੋ ਚਾਕੂ ਤੁਸੀਂ ਗਲ ਵਿੱਚ ਪਾਇਆ ਹੋਇਆ ਹੈ ਇਸ ਨੂੰ ਘਰ ਛੱਡਕੇ ਸਕੂਲ ਆਇਆ ਕਰੋ।” ਜਦੋਂ ਸੰਦੀਪ ਕੌਰ ਨੇ ਇਸ ਬਦਸਲੂਕੀ ਨੂੰ ਲੈ ਕੇ ਪ੍ਰਿੰਸੀਪਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਿੰਸੀਪਲ ਵੱਲੋਂ ਪੁਲਿਸ ਬਲਾਉਣ ਦੀ ਗੱਲ ਆਖੀ ਗਈ ਅਤੇ ਸੰਦੀਪ ਕੌਰ ਨੂੰ ਬੇਇੱਜ਼ਤ ਕਰ ਕੇ ਸਕੂਲ ਚੋਂ ਬਾਹਰ ਕੱਢ ਦਿੱਤਾ ਗਿਆ।

ਉਧਰ ਇਸ ਮਾਮਲੇ ਨੂੰ ਲੈ ਕੇ ਮਹਿਤਾ ਫੈਡਰੇਸ਼ਨ ਵੱਲੋਂ ਸੰਦੀਪ ਕੌਰ ਨੂੰ ਇੰਨਸਾਫ਼ ਦਿਵਾਉਣ ਦਾ ਬੀੜਾ ਚੁੱਕਿਆ ਗਿਆ ਹੈ। ਜਾਣਕਾਰੀ ਦਿੰਦਿਆਂ ਮਹਿਤਾ ਫੈਡਰੇਸ਼ਨ ਸੁਸਾਇਟੀ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਦਾ ਕਹਿਣਾ ਹੈ ਜੋ ਪ੍ਰਿਸੀਪਲ ਅਨੂਪ ਚੋਹਾਨ ਵੱਲੋਂ ਸਿੱਖੀ ਸਰੂਪ ਨੂੰ ਲੈ ਕੇ ਅਪਸ਼ਬਦ ਬੋਲੇ ਗਏ ਹਨ ਉਸ ਨੂੰ ਲੈ ਕੇ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।

ਸੰਦੀਪ ਕੌਰ ਨੂੰ ਇੰਨਸਾਫ਼ ਦਿਵਾਉਣ ਲਈ ਅਗਰ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨ ਵੀ ਕਰਨੇ ਪਏ ਤਾਂ ਉਹ ਕਰਨਗੇ। ਇਸ ਦੇ ਨਾਲ ਹੀ ਉਹ ਪ੍ਰਿੰਸੀਪਲ ਦੀ ਇਸ ਘਟੀਆ ਕਰਤੂਤ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕਰਨਗੇ।

Click to comment

Leave a Reply

Your email address will not be published. Required fields are marked *

Most Popular

To Top