Tech

Vodafone-Idea ਅਪਣੇ ਗਾਹਕਾਂ ਨੂੰ ਦੇ ਸਕਦਾ ਵੱਡਾ ਝਟਕਾ! ਦੇਖੋ ਪੂਰੀ ਖ਼ਬਰ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਨੇ ਅੱਜ ਅਪਣੀ ਰਿਬ੍ਰਾਂਡਿੰਗ ਦਾ ਐਲਾਨ ਕੀਤਾ ਹੈ। ਇਸ ਕੰਪਨੀ ਨੂੰ ਹੁਣ Vi ਨਾਮ ਨਾਲ ਜਾਣਿਆ ਜਾਵੇਗਾ। ਇਸ ਕੰਪਨੀ ਦਾ ਮਾਲਕੀ ਹੱਕ ਬ੍ਰਿਟੇਨ ਦੀ ਵੋਡਾਫੋਨ ਅਤੇ ਆਦਿਤਿਆ ਬਿੜਲਾ ਗਰੁੱਪ ਕੋਲ ਹੈ। 2018 ਵਿਚ ਕੰਪਨੀਆਂ ਨੇ ਆਪਸ ਵਿਚ ਰਲੇਵਾਂ ਕਰ ਦਿੱਤਾ ਸੀ ਅਤੇ ਵੋਡਾਫੋਨ ਆਈਡੀਆ ਨਾਮ ਨਾਲ ਕੰਪਨੀ ਅਸਿਤਤਵ ਵਿਚ ਆਈ ਸੀ। ਇਸ ਵਿਚ V ਵੋਡਾਫੋਨ ਅਤੇ i ਆਈਡੀਆ ਲਈ ਹੈ। ਅੱਜ ਇਕ ਨਵੀਂ ਬ੍ਰਾਂਡਿੰਗ ਦਾ ਐਲਾਨ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਇਹਨਾਂ ਦੋ ਬ੍ਰਾਂਡ ਦਾ ਰਲੇਵਾਂ ਦੁਨੀਆ ਦਾ ਹੁਣ ਤਕ ਸਭ ਤੋਂ ਵੱਡਾ ਟੈਲੀਕਾਮ ਇੰਟ੍ਰੀਗ੍ਰੇਸ਼ਨ ਹੈ।

ਇਸ ਦੇ ਨਾਲ ਹੀ ਹੁਣ ਟੈਰਿਫ ਵਿਚ ਵੀ ਵਾਧੇ ਦੇ ਸੰਕੇਤ ਦਿੱਤੇ ਹਨ। ਕੰਪਨੀ ਦੇ ਸੀਈਓ ਰਵਿੰਦਰ ਟਕਰ ਨੇ ਨਵੇਂ ਬ੍ਰਾਂਡ ਨੂੰ ਲਾਂਚ ਕਰਦੇ ਸਮੇਂ ਕਿਹਾ ਕਿ ਵੋਡਾਫੋਨ ਆਈਡੀਆ ਦਾ ਰਲੇਵਾਂ ਦੋ ਸਾਲ ਪਹਿਲਾਂ ਹੋਇਆ ਸੀ। ਉਦੋਂ ਤੋਂ ਉਹ ਵੱਡੇ ਨੈਟਵਰਕ, ਉਹਨਾਂ ਦੇ ਲੋਕ ਅਤੇ ਪ੍ਰੋਸੈਸ ਦੇ ਏਕੀਕਰਨ ਦੀ ਦਿਸ਼ਾਂ ਵਚ ਕੰਮ ਕਰ ਰਹੇ ਸਨ। ਅੱਜ Vi ਬ੍ਰਾਂਡ ਨੂੰ ਪੇਸ਼ ਕਰਦੇ ਹੋਏ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ। ਕੰਪਨੀ ਦੇ ਸੀਈਓ ਨੇ ਕਿਹਾ ਕਿ ਇਹ ਅਹਿਮ ਕਦਮ ਹੈ। ਇਸ ਦਾ ਹੀ ਏਕੀਕਰਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਰਵਿੰਦਰ ਮੁਤਾਬਕ ਕੰਪਨੀ ਪਹਿਲੇ ਕਦਮ ਦੇ ਤੌਰ ਤੇ ਟੈਰਿਫ ਵਿਚ ਵਾਧੇ ਲਈ ਤਿਆਰ ਹੈ। ਨਵੇਂ ਟੈਰਿਫ ਨਾਲ ਕੰਪਨੀ ਨੂੰ ਏਆਰਪੀਯੂ ਸੁਰਾਧਨ ਵਿਚ ਮਦਦ ਮਿਲੇਗੀ।

ਫਿਰੋਜ਼ਪੁਰ ਵਾਸੀਆਂ ਲਈ ਵੱਡੀ ਖੁਸ਼ਖ਼ਬਰੀ, ਸੁਖਬੀਰ ਬਾਦਲ ਨੇ ਕੀਤਾ ਐਲਾਨ

ਇਹ ਹੁਣ 114 ਰੁਪਏ ਹੈ ਜਦਕਿ ਏਅਰਟੇਲ ਅਤੇ ਜੀਓ ਦਾ ਏਪੀਆਰਯੂ ਕਰਮਵਾਰ 157 ਰੁਪਏ ਅਤੇ 140 ਰੁਪਏ ਹੈ। ਕੰਪਨੀ ਦੇ ਬੋਰਡ ਵਿਚ ਇਕੁਇਟੀ ਸ਼ੇਅਰ ਜਾਰੀ ਕਰ ਕੇ ਜਾਂ ਗਲੋਬਲ ਡਿਪਾਜ਼ਿਟੀ ਰਿਸੀਟ, ਅਮਰੀਕਨ ਡਿਪਾਜਿਟਰੀ ਰਿਸੀਟ, ਫਾਰੇਨ ਕਰੇਂਸੀ ਬਾਂਡਸ, ਕੰਵਟ੍ਰਿਬਲ ਡਿਬੈਂਚਰਸ ਦੁਆਰਾ 25000 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਵਿਚ ਨਗਦੀ ਸੰਕਟ ਵਿਚ ਫਸੀ ਕੰਪਨੀ ਨੂੰ ਕਾਫੀ ਰਾਹਤ ਮਿਲਣ ਦੀ ਉਮੀਦ ਹੈ। ਕੰਪਨੀ ਦੇ ਸਬਸਕ੍ਰਾਈਬਰਸ ਦੀ ਗਿਣਤੀ ਵਿਚ ਲਗਾਤਾਰ ਕਮੀ ਆ ਰਹੀ ਹੈ। ਨਾਲ ਹੀ ਇਸ ਦੇ ਐਵਰੇਜ ਰੇਵੈਨਿਊ ਤੇ ਯੂਜ਼ਰ ਵਿਚ ਵੀ ਕਮੀ ਆਈ ਹੈ। ਕੰਪਨੀ ਨੂੰ ਬਕਾਇਆ ਏਜੀਆਰ ਦੇ ਰੂਪ ਵਿਚ ਸਰਕਾਰ ਨੂੰ 50,000 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ।

Click to comment

Leave a Reply

Your email address will not be published. Required fields are marked *

Most Popular

To Top