Business

UAPA ਅਤੇ ਪੁਲਿਸ ਤਸ਼ੱਦਦ ਨੇ ਲਈ ਸਿੱਖ ਨੌਜਵਾਨ ਦੀ ਜਾਨ ? ਸੁਖਪਾਲ ਖਹਿਰਾ ਪੁੱਜ ਗਿਆ ਪਰਿਵਾਰ ਦੇ ਘਰੇ

ਪੰਜਾਬ ਵਿੱਚ UAPA ਕਾਨੂੰਨਾਂ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ। ਸੁਖਪਾਲ ਖਹਿਰਾ ਇਸ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਨੇ ਤੇ ਇਸ ਨੁੰ ਕਾਲਾ ਕਾਨੂੰਨ ਕਿਹਾ ਜਾ ਰਿਹਾ ਹੈ। ਇਸ ਕਾਨੂੰਨ ਦੇ ਤਹਿਤ ਐਨ. ਆਈ. ਏ. ਨੇ ਸੰਗਰੂਰ ਦੇ ਪਿੰਡ ਰੱਤਾ ਖੇੜਾ ਦੇ ਇੱਕ ਨੌਜਵਾਨ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਤੇ ਪੁਲਿਸ ਨੂੰ ਮਿਲਣ ਤੋਂ ਬਾਅਦ ਉਸ ਨੌਜਵਾਨ ਗੁਰਦੁਆਰਾ ਅੰਬ ਸਾਹਿਬ ਵਿਖੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਕੀ ਇੱਕ ਸੁਸਾਈਡ ਨੋਟ ਵੀ ਛੱਡਿਆ। ਜਿਸ ਵਿਚ ਉਸਨੇ ਕਿਹਾ ਕਿ ਇਸ ਖੁਦਕੁਸ਼ੀ ਵਿਚ ਉਸਦਾ ਪਰਿਵਾਰ ਜਿੰਮੇਵਾਰ ਨਹੀਂ ਹੈ। ਇਸ ਲਈ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ। ਸੁਖਪਾਲ ਖਹਿਰਾ ਸਣੇ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਇਸ ਨੌਜਵਾਨ ਨੂੰ ਪੁਲਿਸ ਵੱਲੋਂ ਦਰਜ ਕੀਤਾ ਗਿਆ ਕੀ ਖੁਦਕੁਸ਼ੀ ਕਰ ਲਈ। ਤੇ ਇਸ ਖੁਦਕੁਸ਼ੀ ਦਾ ਕਾਰਨ ਇਹ ਕਾਲਾ ਕਾਨੂੰਨ UAPA ਹੀ ਬਣਿਆਂ ਹੈਂ।

ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਇਸ ਤਰ੍ਹਾਂ ਨੌਜਵਾਨਾਂ ਨੂੰ ਝੂਠੇ ਪਰਚੇ ਕੇ ਚੁੱਕ ਰਹੀ ਹੈ। ਪੰਜਾਬ ਵਿਚ ਲੋਹਾ ਔਰਤ ਦੀ ਸਥਿਤੀ ਪੂਰੀ ਤਰਾਂ ਨਾਲ ਖਤਮ ਹੋ ਚੁੱਕੀ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ, “ਮੈਂ ਕਹਿਣਾ ਚਾਹੁੰਦਾ ਕਿ ਪੁਲਸ ਆਪਣੀਆਂ ਨਾਕਾਮੀਆਂ ਨੂੰ ਲਕੋਣ ਵਾਸਤੇ, ਨਾ ਅਹਿਲੀਅਤ, ਕਿਉਂਕਿ law and order ਜ਼ੀਰੋ ਹੈ ਪੰਜਾਬ ਵਿੱਚ ਹਰ ਪਾਸੇ ਤਸ਼ੱਦਦ, ਅੱਤਿਆਚਾਰ, ਬਲਾਤਕਾਰ, ਚੋਰੀਆਂ, ਡਾਕੇ, ਝੂਠੇ ਪਰਚੇ ਨਿਤ ਦਿਨ ਦੀਆਂ ਖਬਰਾਂ ਨੇ। ਉਨ੍ਹਾਂ ਸਾਰੀਆਂ ਗੱਲਾਂ ਤੇ ਪੜਦਾ ਪਾਉਣ ਵਾਸਤੇ ਇਕ ਨਵਾਂ ਤਰੀਕਾ ਪੁਲਸ ਨੇ ਲਾਭ ਲਿਆ ਜੀ ਅਸੀਂ ਤਾਂ ਦੇਸ ਦੀ ਲੜਾਈ ਲੜ ਰਹੇ ਹਾਂ। ਆਪਣੇ ਸੀ ਤੀਆਂ ਲਵਾ ਦੇਣਗੇ ਤੇ ਇਹ ਬੇਗੁਨਾਹ ਲੋਕਾਂ ਨੂੰ ਜਾਨੋਂ ਮਾਰ ਦਿਆਂਗੇ। ਇਸ ਲਈ ਮੇਰੇ ਵੀਰੋ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਤੇ ਕੈਪਟਨ ਸਾਹਿਬ ਨੂੰ ਕੀ ਇਸ ਦੀ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਹੈ ਪਤਾ ਲਗਦਾ ਹੈ ਕਿ ਇਸ ਨੂੰ ਇੰਟੈਰੋਗੇਟ ਕੀਤਾ, ਕਿਸ ਨੇ ਇਸ ਨੂੰ ਖਾਰਜ ਕੀਤਾ ਤੇ ਉਨ੍ਹਾਂ ਬੰਦਿਆਂ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ।”

ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ ਸੁਖਪਾਲ ਖੈਹਰਾ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਖਾਲਿਸਤਾਨ ਦੀ ਮੰਗ ਨਹੀਂ ਕਰ ਰਿਹਾ। ਇਹ ਸਿਰਫ਼ ਆਪਣੇ ਆਪ ਸਾਰਾ ਕੁਝ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ। ਯੂਏਪੀਏ ਕਨੂੰਨ ਦੇ ਖਿਲਾਫ ਸੁਖਪਾਲ ਖਹਿਰਾ ਲਗਾਤਾਰ ਡਟੇ ਹੋਏ ਨੇ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਮੁੱਦਾ ਸੁਖਪਾਲ ਖਹਿਰਾ ਦਾ ਨਿਜੀ, ਫਿਰ ਵਿਰੋਧੀ ਧਿਰਾਂ ਇਸ ਬਾਰੇ ਖੁੱਲ ਕੇ ਸਾਹਮਣੇ ਕਿਉਂ ਨਹੀਂ ਆ ਰਿਹਾ। ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ, ਝੂਠੇ ਪਰਚੇ ਪਾਏ ਜਾ ਰਹੇ ਨੇ, ਤੇ ਵਿਰੋਧੀ ਧਿਰਾਂ ਦਾ ਚੁੱਪ ਰਹਿਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਤੇ ਓਸ ਵੇਲੇ ਦੂਜੇ ਪਾਸੇ ਸੁਖਪਾਲ ਖਹਿਰਾ ਨੂੰ ਇਸ ਮਾਮਲੇ ਵਿਚ ਕੋਈ ਹੱਲਾਸ਼ੇਰੀ ਦੇ ਰਿਹਾ ਹੈ। ਖੈਰ ਹੁਣ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ। ਪਰ ਇਸ ਕਾਲੇ ਕਾਨੂੰਨ ਖਿਲਾਫ਼ ਜਿਸ ਪਰ ਸੁਖਪਾਲ ਖਹਿਰਾ ਡਟੇ ਹੋਏ ਨੇ ਆਮ ਲੋਕਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ। ਨਹੀਂ ਤਾਂ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰਾਂ ਦਾ ਵੀ ਨੰਬਰ ਲੱਗ ਸਕਦਾ ਹੈ।

Click to comment

Leave a Reply

Your email address will not be published.

Most Popular

To Top