Sports

Tokyo Olympics: ਸੈਮੀਫਾਈਨਲ ’ਚੋਂ ਬਾਹਰ ਹੋਈ ਭਾਰਤੀ ਪੁਰਸ਼ ਹਾਕੀ ਟੀਮ

ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਸੈਮੀਫਾਈਨਲ ਵਿੱਚ ਬੈਲਜੀਅਮ ਤੋਂ ਹਾਰ ਗਈ ਹੈ। ਭਾਰਤ ਨੇ ਮੈਚ ਵਿੱਚ ਦੋ ਗੋਲ ਕੀਤੇ ਜਦਕਿ ਬੈਲਜੀਅਮ ਨੇ ਪੰਜ ਗੋਲ ਕੀਤੇ ਅਤੇ ਫਾਈਨਲ ਵਿੱਚ ਥਾਂ ਬਣਾਈ। ਟੀਮ ਇੰਡੀਆ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ 5-2 ਨਾਲ ਹਰਾਇਆ। ਇਸ ਹਾਰ ਨਾਲ ਭਾਰਤ ਭਾਵੇਂ ਸੋਨੇ ਅਤੇ ਚਾਂਦੀ ਦੀ ਦੌੜ ਤੋਂ ਬਾਹਰ ਹੋ ਗਿਆ ਹੋਵੇ, ਪਰ ਕਾਂਸੀ ਦੇ ਤਗਮੇ ਦੀ ਉਮੀਦ ਅਜੇ ਬਰਕਰਾਰ ਹੈ। ਟੀਮ ਇੰਡੀਆ ਇਸ ਲੀਡ ਨੂੰ ਜ਼ਿਆਦਾ ਦੇਰ ਤੱਕ ਬਰਕਰਾਰ ਨਹੀਂ ਰੱਖ ਸਕੀ।

Indian men's hockey team achieves highest-ever world ranking of no.3

ਭਾਰਤ ਨੇ ਪਿਛਲੇ ਕੁਝ ਮੈਚਾਂ ਵਿੱਚ ਜੋ ਜੋਸ਼ ਦਿਖਾਇਆ ਸੀ ਉਹ ਇਸ ਸੈਮੀਫਾਈਨਲ ਮੈਚ ਵਿੱਚ ਗਾਇਬ ਹੀ ਹੋ ਗਿਆ। ਕਾਂਸੀ ਦੇ ਤਗਮੇ ਲਈ 5 ਅਗਸਤ ਨੂੰ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਦੂਜੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਅਤੇ ਜਰਮਨੀ ਦੀ ਟੀਮ ਵਿੱਚ ਮੁਕਾਬਲਾ ਹੋਵੇਗਾ। ਉਸ ਵਿੱਚੋਂ ਜਿਹੜੀ ਟੀਮ ਹਾਰੇਗੀ ਉਸ ਨਾਲ ਕਾਂਸੀ ਤਗਮੇ ਲਈ ਭਾਰਤ ਦਾ ਮੁਕਾਬਲਾ ਹੋਵੇਗਾ। ਭਾਰਤੀ ਹਾਕੀ ਟੀਮ ਸਾਲ 1980 ਤੋਂ ਬਾਅਦ ਓਲੰਪਿਕ ਵਿੱਚ ਮੈਡਲ ਨਹੀਂ ਜਿੱਤੀ।

ਜੇ ਸੈਮੀਫਾਈਨਲ ਮੈਚ ਦੀ ਗੱਲ ਕੀਤੀ ਜਾਵੇ ਤਾਂ ਬੈਲਜੀਅਮ ਵਿੱਚ ਸ਼ਾਨਦਾਰ ਸ਼ੁਰੂਆਤ ਹੋਈ ਹੈ। ਖੇਡ ਦੇ ਦੂਜੇ ਮਿੰਟ ਵਿੱਚ ਮਿਲੇ ਪੇਨਾਲਟੀ ਕਾਰਨਰ ਤੇ ਲਾਕ ਲੁਈਪਰਟ ਨੇ ਗੋਲ ਕਰ ਟੀਮ ਨੂੰ 1-0 ਨੰਬਰ ਦਿਵਾਏ ਹਨ। ਇਸ ਤੋਂ ਬਾਅਦ ਟੀਮ ਇੰਡੀਆ ਨੇ ਵਾਪਸੀ ਕਰਦੇ ਹੋਏ ਬਰਾਬਰੀ ਦਾ ਗੋਲ ਦਾਗਿਆ। ਸੱਤਵੇਂ ਮਿੰਟ ’ਤੇ ਮਿਲੇ ਪੇਨਾਲਟੀ ਕਾਰਨਰ ਤੇ ਹਰਮਨਪ੍ਰੀਤ ਸਿੰਘ ਨੇ ਗੋਲ ਕਰ ਭਾਰਤ ਨੂੰ 1-1 ਦੀ ਬਰਾਬਰੀ ’ਤੇ ਲਾ ਦਿੱਤਾ। ਇਸ ਤੋਂ ਬਾਅਦ ਮਨਦੀਪ ਸਿੰਘ ਨੇ 8ਵੇਂ ਮਿੰਟ ਵਿੱਚ ਗੋਲ ਕਰ ਟੀਮ ਇੰਡੀਆ ਨੂੰ 2-1 ਤੋਂ ਅੱਗੇ ਕਰ ਦਿੱਤਾ।

ਜਦੋਂ ਪਹਿਲੇ ਕਵਾਰਟਰ ਦਾ  ਮੁਕਾਬਲਾ ਖਤਮ ਹੋਇਆ ਤਾਂ ਭਾਰਤ 2-1 ਤੋਂ ਅੱਗੇ ਸੀ। ਇਸ ਤੋਂ ਬਾਅਦ ਦੂਜੇ ਕਵਾਰਟਰ ਵਿੱਚ ਬੈਲਜੀਅਮ ਦੀ ਟੀਮ ਨੇ ਵਾਪਸੀ ਕੀਤੀ। ਖੇਡ ਦੇ 19 ਮਿੰਟ ਵਿੱਚ ਅਲੈਕਜੇਂਡਰ ਹੈਂਡ੍ਰਿਕਸ ਨੇ ਗੋਲ ਕਰ ਬੈਲਜੀਅਮ ਨੂੰ 2-2 ਦੀ ਬਰਾਬਰੀ ’ਤੇ ਲਾ ਦਿੱਤਾ। ਜਦ ਹਾਫ ਟਾਈਮ ਦੀ ਖੇਡ ਸਮਾਪਤ ਹੋਈ ਤਾਂ ਦੋਵੇਂ ਟੀਮਾਂ 2-2 ਦੀ ਬਰਾਬਰੀ ’ਤੇ ਸੀ। ਤੀਜੇ ਕਵਾਰਟਰ ਵਿੱਚ ਦੋਵਾਂ ਟੀਮਾਂ ਵੱਲੋਂ ਗੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਹੀਂ ਮਿਲੀ। ਦੱਸ ਦਈਏ ਕਿ ਭਾਰਤ ਟੀਮ ਨੇ ਲਗਾਤਾਰ ਚਾਰ ਮੈਚ ਜਿੱਤ ਕੇ ਆਖਰੀ ਚਾਰ ਵਿੱਚ ਥਾਂ ਬਣਾਈ ਸੀ।  

Click to comment

Leave a Reply

Your email address will not be published.

Most Popular

To Top