News

ਵਿਸ਼ਵ ਦੀ ਪ੍ਰਸਿੱਧ ‘Time ਮੈਗਜ਼ੀਨ’ ਦੇ ਕਵਰ ’ਤੇ ਕਿਸਾਨੀ ਸੰਘਰਸ਼ ’ਚ ਸ਼ਾਮਲ ਔਰਤਾਂ ਦੀ ਲੱਗੀ ਫੋਟੋ

ਭਾਰਤ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨਾਂ ਵਿੱਚ ਸ਼ਾਮਲ ਹੋਈਆਂ ਮੁੱਖ ਔਰਤਾਂ ਨੂੰ ‘ਟਾਈਮ ਮੈਗਜ਼ੀਨ’ ਨੇ ਅਪਣਾ ਕਵਰ ਪੇਜ਼ ਡੈਡਿਕੇਟ ਕੀਤਾ ਹੈ। ‘ਟਾਈਮ ਮੈਗਜ਼ੀਨ’ਨੇ ਅਪਣਾ ਇੰਟਰਨੈਸ਼ਨਲ  ਕਵਰ ਭਾਰਤ ਦੀਆਂ ਉਹਨਾਂ ਔਰਤਾਂ ਨੂੰ ਸਮਰਪਿਤ ਕੀਤਾ ਹੈ ਜਿਹੜੀਆਂ ਦਿੱਲੀ ਦੀਆਂ ਹੱਦਾਂ ’ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਹਨ ਅਤੇ ਕਈ ਮਹੀਨਿਆਂ ਤੋਂ ਡਟ ਕੇ ਤਿੰਨਾਂ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰ ਰਹੀ ਹੈ। ‘ਟਾਈਮ ਮੈਗਜ਼ੀਨ’ ਦੇ ਨਵੇਂ ਇੰਟਰਨੈਸ਼ਨਲ ਕਵਰ ’ਤੇ ਇਕ ਟੈਗਲਾਈਨ ਵੀ ਹੈ, ਜਿਸ ਵਿੱਚ ਲਿਖਿਆ ਹੈ- “ਮੈਨੂੰ ਡਰਾਇਆ-ਧਮਕਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖਰੀਦਿਆ ਨਹੀਂ ਜਾ ਸਕਦਾ।

TIME मैगजीन ने अपने कवर पर Farmers Protest में शामिल महिलाओं को दी जगह, लिखी ये बात

ਭਾਰਤ ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਔਰਤਾਂ।” ਮੈਗਜ਼ੀਨ ਦੇ ਕਵਰ ਪੇਜ਼ ’ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਕੁੱਝ ਔਰਤ ਕਿਸਾਨਾਂ ਦੀਆਂ ਤਸਵੀਰਾਂ ਹੈ, ਜਿਹਨਾਂ ਨਾਲ ਕੁਝ ਛੋਟੇ-ਛੋਟੇ ਬੱਚੇ ਵੀ ਦਿਖਾਈ ਦੇ ਰਹੇ ਹਨ। ਕਵਰ ਪੇਜ਼ ’ਤੇ ਦੇਖਿਆ ਜਾ ਸਕਦਾ ਹੈ ਕਿ ਕੁਝ ਔਰਤਾਂ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ ਇਕ ਔਰਤ ਦੀ ਗੋਦ ਵਿੱਚ ਬੱਚਾ ਵੀ ਦਿਖਾਈ ਦੇ ਰਿਹਾ ਹੈ ਅਤੇ ਇਕ-ਦੋ ਹੋਰ ਵੀ ਬੱਚੇ ਹਨ। ਤਸਵੀਰ ਵਿੱਚ ਬਜ਼ੁਰਗ ਔਰਤਾਂ ਵੀ ਹਨ।

‘ਟਾਈਮ ਮੈਗਜ਼ੀਨ’ ਨੇ ਅਪਣੇ ਅਧਿਕਾਰਕ ਟਵਿੱਟਰ ਹੈਂਡਲ ’ਤੇ ਲਿਖਿਆ ਹੈ, “ਟਾਈਮ ਦਾ ਨਵਾਂ ਇੰਟਰਨੈਸ਼ਨਲ ਕਵਰ।” ਟਾਈਮ ਮੈਗਜ਼ੀਨ ਨੇ ਕਵਰ ਵਿੱਚ ਜਿਹੜੀਆਂ ਔਰਤਾਂ ਦੀ ਤਸਵੀਰ ਲਗਾਈ ਹੈ ਉਸ ਵਿੱਚ 41 ਸਾਲਾ ਅਮਨਦੀਪ ਕੌਰ, ਗੁਰਮਰ ਕੌਰ, ਸੁਰਜੀਤ ਕੌਰ, ਜਸਵੰਤ ਕੌਰ, ਸਰਜੀਤ ਕੌਰ, ਦਿਲਬੀਰ ਕੌਰ, ਬਿੰਦੁ ਅੰਮਾ, ਉਰਮੀਲਾ ਦੇਵੀ, ਹੀਰਾਥ ਝਾੜੇ, ਹੋਰ ਵੀ ਸ਼ਾਮਲ ਹਨ। ਇਹਨਾਂ ਔਰਤਾਂ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਜ਼ਿਆਦਾ ਔਰਤਾਂ ਹਨ।

‘ਟਾਈਮ ਮੈਗਜ਼ੀਨ’ ਨੇ ਅਪਣੇ ਆਰਟੀਕਲ ਵਿੱਚ ਲਿਖਿਆ ਕਿ ਕਿਵੇਂ ਔਰਤ ਕਿਸਾਨਾਂ ਨੇ ਅੰਦੋਲਨ ਨੂੰ ਜਾਰੀ ਰੱਖਣ ਦਾ ਸੰਕਲਪ ਕੀਤਾ ਹੈ, ਜਦਕਿ ਸਰਕਾਰ ਉਹਨਾਂ ਨੂੰ ਘਰ ਜਾਣ ਲਈ ਕਹਿ ਚੁੱਕੀ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਕਿਵੇਂ ਇਹ ਕਿਸਾਨ ਔਰਤਾਂ ਸਰਕਾਰ ਦੇ ਕਹਿਣ ਤੋਂ ਬਾਅਦ ਵੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨਾਂ ਦੀ ਅਗਵਾਈ ਕਰਨ ਲਈ ਮੋਰਚਾ ਸੰਭਾਲ ਰਹੀਆਂ ਹਨ।  

Click to comment

Leave a Reply

Your email address will not be published. Required fields are marked *

Most Popular

To Top