ਭਾਰਤ ਵਿਚੋਂ ਟਿਕਟਾਕ ਬੈਨ ਹੋਣ ਕਾਰਨ ਯੂਜ਼ਰਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਬਹੁਤ ਵੱਡੀ ਗਿਣਤੀ ਵਿਚ ਭਾਰਤੀ ਲੋਕ ਇਸ ਦਾ ਇਸਤੇਮਾਲ ਕਰਦੇ ਸਨ। ਪਰ ਹੁਣ ਕੁੱਝ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਹਨਾਂ ਤੋਂ ਲਗਦਾ ਹੈ ਕਿ ਟਿਕਟਾਕ ਦੀ ਭਾਰਤ ਵਿਚ ਮੁੜ ਤੋਂ ਵਾਪਸੀ ਹੋ ਸਕਦੀ ਹੈ। ਸੂਤਰਾਂ ਮੁਤਾਬਕ ਜਪਾਨੀ ਕੰਪਨੀ ਸਾਫਟਬੈਂਕ ਗਰੁੱਪ ਕਾਰਪ ਭਾਰਤ ’ਚ ਟਿਕਟਾਕ ਦੀ ਸੰਪਤੀ ਨੂੰ ਖ਼ਰੀਦਣ ਦੀ ਕੋਸ਼ਿਸ਼ ’ਚ ਹੈ, ਇਸ ਲਈ ਉਹ ਭਾਰਤੀ ਸਾਂਝੇਦਾਰੀ ਵੀ ਭਾਲ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ, ਸਾਫਟਬੈਂਕ ਗਰੁੱਪ ਕਾਰਪ ਦੀ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਨਾਲ ਗੱਲਬਾਤ ਚੱਲ ਰਹੀ ਹੈ। ਹਾਲਾਂਕਿ, ਜਿਓ ਅਤੇ ਏਅਰਟੈੱਲ ਨੇ ਇਸ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਸਾਫਟਬੈਂਕ ਦੂਜੇ ਆਪਸ਼ਨ ਵੀ ਭਾਲ ਰਹੀ ਹੈ। ਦੱਸ ਦੇਈਏ ਕਿ ਜੁਲਾਈ ’ਚ ਭਾਰਤ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਅਤੇ ਪ੍ਰਾਈਵੇਸੀ ਦਾ ਹਵਾਲਾ ਦੇ ਕੇ ਟਿਕਟਾਕ ਸਮੇਤ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਕੰਪਨੀ ਯੂਜ਼ਰਸ ਦਾ ਡਾਟਾ ਚੀਨੀ ਸਰਕਾਰ ਨਾਲ ਸਾਝਾ ਕਰ ਰਹੀ ਹੈ।
ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ
ਟਿਕਟਾਕ ਦੇ ਭਾਰਤ ’ਚ 20 ਕਰੋੜ ਤੋਂ ਜ਼ਿਆਦਾ ਯੂਜ਼ਰਸ ਸਨ। ਪੂਰਵੀ ਲੱਦਾਖ ਦੀ ਗਲਵਾਨ ਘਾਟੀ ’ਚ ਚੀਨੀ ਫ਼ੌਜ ਨਾਲ ਹਿੰਸਕ ਝੜਪ ’ਚ 20 ਭਾਰਤੀ ਜਵਾਨਾ ਦੇ ਸ਼ਹਿਦ ਹੋਣ ਤੋਂ ਬਾਅਦ ਦੇਸ਼ ’ਚ ਚੀਨ ਖ਼ਿਲਾਫ਼ ਗੁੱਸੇ ਦਾ ਮਾਹੌਲ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ’ਤੇ ਆਰਥਿਕ ਰੂਪ ਨਾਲ ਸਟਰਾਈਕ ਕੀਤੀ ਸੀ। ਭਾਰਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਵੀ ਟਿਕਟਾਕ ਬੈਨ ਦੀ ਧਮਕੀ ਦਿੱਤੀ ਸੀ।
