Punjab

SHO ਦਾ ਕਿਸਾਨ ਨਾਲ ਸੜਕ ‘ਤੇ ਪੈ ਗਿਆ ਪੇਚਾ, ਪੁਲਿਸੀਆ ਕਹਿੰਦਾ ਗੋਲੀ ਮਾਰਦੂੰ, ਅੱਗੋਂ ਜੱਟ ਹੋ ਗਿਆ ਤੱਤਾ

ਕਿਸਾਨਾਂ ਵੱਲੋਂ ਬੀਤੇ ਦਿਨੀਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਕਾਰਨ ਅੰਮ੍ਰਿਤਸਰ ਵਿੱਚ ਡੀ.ਸੀ. ਦਫਤਰ ਦੇ ਬਾਹਰ ਕਈ ਕਿਸਾਨ ਜਥੇਬੰਦੀਆਂ ਲਗਾਤਾਰ ਡਟੀਆਂ ਹੋਈਆਂ ਹਨ ਪਰ ਇਸ ਪ੍ਰਦਰਸ਼ਨ ਦੀ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਅੰਮ੍ਰਿਤਸਰ ਤੋਂ ਐੱਸ.ਐੱਚ.ਓ. ਸ਼ਿਵਦਰਸ਼ਨ ਸਿੰਘ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਹੋਰਨਾਂ ਆਗੂਆਂ ਨਾਲ ਬਹਿਸਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ।

ਸ਼ਿਵ ਸੈਨਾ ਹਿੰਦੋਸਤਾਨ ਨੇ ਬੱਚੀ ਕੁਸੁਮ ਨੂੰ ‘ਰਾਣੀ ਲਕਸ਼ਮੀ ਬਾਈ ਵੀਰਤਾ’ ਐਵਾਰਡ ਨਾਲ ਨਿਵਾਜਿਆ

ਇਸ ਦੌਰਾਨ ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਐੱਸ.ਐੱਚ.ਓ. ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਰਹੇ ਹਨ। ਇਸ ਦੌਰਾਨ ਐੱਸ.ਐੱਚ.ਓ. ਕਿਸਾਨਾਂ ਨੂੰ ਇਹ ਕਹਿੰਦੇ ਵੀ ਸੁਣਾਈ ਦਿੱਤੇ ਕਿ ਜੇ ਗੋਲੀ ਲਈ ਆਰਡਰ ਲੈਣਾ ਪਿਆ ਤਾਂ ਉਹ ਉਹ ਵੀ ਲੈ ਲੈਣਗੇ, ਜਿਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਐੱਸ.ਐੱਚ.ਓ. ਖਿਲਾਫ ਹੋਰ ਵੀ ਭੜਕ ਉੱਠਿਆ।

ਵੀਡੀਓ ਵਿੱਚ ਐਸ.ਐੱਚ.ਓ. ਦਾ ਤਰਕ ਹੈ ਕਿ ਕਿਸਾਨਾਂ ਦੇ ਇਸ ਪ੍ਰਦਰਸ਼ਨ ਨਾਲ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਫਿਲਹਾਲ ਪੁਲਿਸ ਨਾਲ ਇਨ੍ਹਾਂ ਝੜਪਾਂ ਤੋਂ ਬਾਅਦ ਵੀ ਕਿਸਾਨ ਅੱਚ ਚੌਥੇ ਦਿਨ ਵੀ ਧਰਨੇ ਤੇ ਡਟੇ ਹੋਏ ਹਨ।

ਕਿਸਾਨ ਜੇਲ੍ਹ ਭਰੋ ਅੰਦੋਲਨ ਤਹਿਤ ਖੁਦ ਨੂੰ ਗ੍ਰਿਫਤਾਰ ਕਰਵਾਉਣ ਲਈ ਤਿਆਰ ਬੈਠੇ ਹਨ ਪਰ ਇਲਜ਼ਾਮ ਨੇ ਕਿ ਪੁਲਿਸ ਕਿਸਾਨਾਂ ਦਾ ਮਨੋਬਲ ਤੋੜਨ ਲਈ ਕਿਸਾਨਾਂ ਤੇ ਪਰਚੇ ਦਰਜ ਕਰ ਰਹੀ ਹੈ, ਜਿਸ ਕਾਰਨ ਕਿਸਾਨਾਂ ਨੇ ਹੁਣ ਸਰਕਾਰ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।

Click to comment

Leave a Reply

Your email address will not be published. Required fields are marked *

Most Popular

To Top