ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ, ਕਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਲਾਪਤਾ ਹੋਣਾ ਇਹ ਮਾਮਲੇ ਅਕਸਰ ਹੀ ਸਿੱਖਾਂ ਦੇ ਮਨਾਂ ਨੂੰ ਵਲੂੰਧਰ ਕੇ ਰੱਖ ਦਿੰਦੇ ਨੇ, ਜਿਸ ਦੇ ਇਨਸਾਫ਼ ਲਈ ਸਿੱਖਾਂ ਨੂੰ ਸੜਕਾਂ ‘ਤੇ ਵੀ ਉੱਤਰਨਾ ਪੈਂਦਾ ਪਰ ਇਸ ਦੇ ਬਾਵਜੂਦ ਸਿੱਖਾਂ ਨੂੰ ਇਨਸਾਫ਼ ਦੀ ਬਦਲੇ ਖੱਜਲ ਖੁਆਰੀ ਜਾਂ ਫਿਰ ਗੋਲੀਆਂ ਵੱਜਣ ਨਾਲ ਮੌਤ ਹੀ ਨਸੀਬ ਹੋਈ ਹੈ। ਉੱਧਰ ਸ਼੍ਰੋਮਣੀ ਕਮੇਟੀ ਦੇ ਰਿਕਾਰਡ ‘ਚੋਂ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ ਐਸਜੀਪੀਸੀ ਨੇ ਯੂ-ਟਰਨ ਲੈਂਦਿਆਂ ਪੁਲਿਸ ਕਾਰਵਾਈ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ ਜਿਸ ਨਾਲ ਮਾਮਲਾ ਹੋਰ ਵੀ ਗਰਮਾ ਗਿਆ ਹੈ। ਜਿਸ ਤੋਂ ਬਾਅਦ ਇਸ ਮਾਮਲੇ ‘ਚ ਸਿੱਖ ਜੱਥੇਬੰਦੀਆਂ ਵੱਲੋਂ ਲੌਂਗੋਵਾਲ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਹਨ।

ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਢਪਾਲੀ ਨੇ ਤਾਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਗੱਦਾਰ ਤੱਕ ਕਿਹ ਦਿੱਤਾ। ਭਾਈ ਢਪਾਲੀ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਐੱਸਜੀਪੀਸੀ ‘ਚ ਡਿਊਟੀ ਦੌਰਾਨ ਸਾਰੇ ਮੁਲਜ਼ਾਮਾਂ ਦੀ 4 ਜਾਂ 6 ਮਹੀਨਿਆਂ ਬਾਅਦ ਹੀ ਬਦਲੀ ਹੋ ਜਾਂਦੀ ਹੈ ਪਰ 328 ਸਰੂਪਾਂ ਦੇ ਮਾਮਲੇ ‘ਚ ਪਾਏ ਗਏ ਦੋਸ਼ੀ ਕੰਵਰਜੀਤ ਸਿੰਘ ਇੱਕੋ ਪੋਸਟ ‘ਤੇ ਇੱਕ ਜਗ੍ਹਾ ਹੀ 19 ਸਾਲ ਤੋਂ ਕੰਮ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਬਿਨਾਂ ਕਿਸੇ ਸ਼ਹਿ ਤੋਂ ਹੋ ਹੀ ਨਹੀਂ ਸਕਦਾ। ਉਹਨਾਂ ਇਲਜ਼ਾਮ ਲਾਇਆ ਕਿ ਇਸ ਮਾਮਲੇ ‘ਚ ਲੌਂਗੋਵਾਲ ਖ਼ੁਦ ਵੀ ਦੋਸ਼ੀ ਹਨ। ਇਸ ਕਾਰਨ ਹੀ ਉਹਨਾਂ ਵੱਲੋਂ ਐੱਫ ਆਈ ਆਰ ਦਰਜ ਨਹੀਂ ਕਰਵਾਈ ਜਾ ਰਹੀ।
ਬਾਦਲਾਂ ਦੇ ਪਿੰਡ ਨੂੰ ਜਾਂਦੀ ਸੜਕ ’ਤੇ ਹੋ ਗਿਆ ਵੱਡਾ ਕਾਂਡ, ਪ੍ਰਸ਼ਾਸਨ ਦੀ ਉੱਡੀ ਨੀਂਦ, ਪਈਆਂ ਭਾਜੜਾਂ
ਉਹਨਾਂ ਕਿਹਾ ਕਿ ਲੌਂਗੋਵਾਲ ਨੂੰ ਡਰ ਹੈ ਕਿ ਜੇ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਉਹਨਾਂ ਦੇ ਸਾਰੇ ਝੂਠਾਂ ਤੋਂ ਪਰਦਾ ਚੱਕਿਆ ਜਾਵੇਗਾ। ਭਾਈ ਢਪਾਲੀ ਨੇ ਕਿਹਾ ਕਿ ਭਾਈ ਲੌਂਗੋਵਾਲ ਵੱਲੋਂ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਸਾਬਕਾ ਸਕੱਤਰ ਰੂਪ ਸਿੰਘ ਦਾ ਐਸਜੀਪੀਸੀ ਵੱਲੋਂ ਅਸਤੀਫਾ ਪ੍ਰਵਾਨ ਕਰ ਕੇ ਬਰੀ ਕਰ ਦਿੱਤਾ ਗਿਆ ਹੈ। ਭਾਈ ਹਰਜੀਤ ਸਿੰਘ ਢਪਾਲੀ ਨੇ ਕਿਹਾ ਕਿ ਲੌਂਗੋਵਾਲ ਕੌਮ ਨੂੰ ਸ਼ਰੇਆਮ ਝੂਠ ਬੋਲ ਰਹੇ ਨੇ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹਨ। ਇੱਥੋਂ ਤੱਕ ਕੇ ਭਾਈ ਹਰਜੀਤ ਸਿੰਘ ਢਪਾਲੀ ਵੱਲੋਂ ਲੌਂਗੋਵਾਲ ਨੂੰ ਕੌਮ ਦੇ ਗੱਦਾਰ ਕਹਿ ਕੇ ਤਿੱਖੇ ਨਿਸ਼ਾਨੇ ਸਾਧੇ ਗਏ।
ਦੱਸ ਦਈਏ ਕਿ 328 ਸਰੂਪਾਂ ਦੇ ਗਾਇਬ ਹੋਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਡਾ. ਈਸ਼ਰ ਸਿੰਘ ਵੱਲੋਂ ਕੀਤੀ ਗਈ ਜਾਂਚ ਦੌਰਾਨ 16 ਵਿਅਕਤੀ ਦੋਸ਼ੀ ਪਾਏ ਗਏ ਨੇ। ਜਿਸ ‘ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਦਾ ਨਾਂ ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਯੁ-ਟਰਨ ਲੈਣ ‘ਤੇ ਮਾਮਲਾ ਹੋਰ ਵੀ ਗਰਮਾ ਗਿਆ ਹੈ ਅਤੇ ਸਿੱਖਾਂ ਵੱਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਹੁਣ ਇਸ ਮਾਮਲੇ ‘ਚ ਹੋਰ ਕੀ ਕੁੱਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ
