Business

SBI ਗਾਹਕਾਂ ਨੂੰ ਝਟਕਾ! FD ’ਤੇ ਘਟੀ ਵਿਆਜ਼

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਅਪਣੇ ਗਾਹਕਾਂ ਨੂੰ ਇਕ ਵਾਰ ਫਿਰ ਤੋਂ ਝਟਕਾ ਦਿੰਦੇ ਹੋਏ ਫਿਕਸਡ ਡਿਪਾਜ਼ਿਟ ’ਤੇ ਵਿਆਜ਼ ਦਰਾਂ ਘੱਟ ਕਰ ਦਿੱਤੀਆਂ ਹਨ। ਐਸਬੀਆਈ ਨੇ 2 ਕਰੋੜ ਰੁਪਏ ਤੋਂ ਘਟ ਦੀ ਰਿਟੇਲ ਡੋਮੈਸਟਿਕ ਟਰਮ ਡਿਪਾਜ਼ਿਟ ’ਤੇ ਵਿਆਜ਼ 1- 2 ਸਾਲ ਦੀ ਮਿਆਦ ਤਕ 0.20 ਫ਼ੀਸਦੀ ਤੱਕ ਘਟਾ ਦਿੱਤੀ ਹੈ।

ਯਾਨੀ, ਹੁਣ SBI ਦੀ ਐਫਡੀ ’ਤੇ ਮਿਲਣ ਵਾਲਾ ਫ਼ਾਇਦਾ ਘੱਟ ਹੋ ਗਿਆ ਹੈ। ਨਵੀਆਂ ਵਿਆਜ਼ ਦਰਾਂ 10 ਸਤੰਬਰ 2020 ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ SBI ਨੇ 27 ਮਈ ਨੂੰ ਫਿਕਸਡ ਡਿਪਾਜ਼ਿਟ ਦੀਆਂ  ਵਿਆਜ਼ ਦਰਾਂ ਘਟਾਈਆਂ ਸਨ। ਦੇਸ਼ ਵਿਚ ਪਰੰਪਰਿਕ, ਸੁਰੱਖਿਆ ਅਤੇ ਨਿਸ਼ਚਿਤ ਵਿਆਜ਼ ਇਨਕਮ ਲਈ ਵੱਡੇ ਪੈਮਾਨੇ ’ਤੇ ਫਿਕਸਡ ਡਿਪਾਜ਼ਿਟ ਵਿੱਚ ਨਿਵੇਸ਼ ਕੀਤਾ ਜਾਂਦਾ ਹੈ।  

ਐਸਬੀਆਈ ਦੀ FD ਲਈ ਨਵੀਆਂ ਵਿਆਜ਼ ਦਰਾਂ

7 ਤੋਂ 45 ਦਿਨ- ਨਵੀਂ ਵਿਆਜ਼ ਦਰ 2.90 ਫ਼ੀਸਦੀ

46 ਤੋਂ 179 ਦਿਨ- ਨਵੀਂ ਵਿਆਜ਼ ਦਰ 3.90 ਫ਼ੀਸਦੀ

180 ਤੋਂ 210 ਦਿਨ- ਨਵੀਂ ਵਿਆਜ਼ ਦਰ 4.40 ਫ਼ੀਸਦੀ

211 ਦਿਨ ਤੋਂ 1 ਸਾਲ-ਨਵੀਂ ਵਿਆਜ਼ ਦਰ 4.40 ਫ਼ੀਸਦੀ

1 ਸਾਲ ਤੋਂ 2 ਸਾਲ- ਨਵੀਂ ਵਿਆਜ਼ ਦਰ 4.90 ਫ਼ੀਸਦੀ

2 ਸਾਲ ਤੋਂ 3 ਸਾਲ- ਨਵੀਂ ਵਿਆਜ਼ ਦਰ 5.10 ਫ਼ੀਸਦੀ

3 ਸਾਲ ਤੋਂ 5 ਸਾਲ- ਨਵੀਂ ਵਿਆਜ਼ ਦਰ 5.30 ਫ਼ੀਸਦੀ

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਤਬਦੀਲੀਆਂ ’ਤੇ ਲਗਾਈ ਰੋਕ

4 ਸਾਲ ਤੋਂ 10 ਸਾਲ- ਨਵੀਂ ਵਿਆਜ਼ ਦਰ 5.40 ਫ਼ੀਸਦੀ

SBI ਦੇ ਸੀਨੀਅਰ ਨਾਗਰਿਕਾਂ ਲਈ ਐਫਡੀ ਵਿਆਜ਼ ਦਰ

7 ਤੋਂ 45 ਦਿਨ- ਨਵੀਂ ਵਿਆਜ਼ ਦਰ 3.40 ਫ਼ੀਸਦੀ  

ਇਹ ਵੀ ਪੜ੍ਹੋ: ਜੰਮੂ ਕਸ਼ਮੀਰ ’ਚ ਅਧਿਕਾਰਿਕ ਭਾਸ਼ਾਵਾਂ ’ਚ ਪੰਜਾਬੀ ਨੂੰ ਸ਼ਾਮਲ ਕਰਾਉਣ ਲਈ ਸਿੱਖਾਂ ਨੇ ਸ਼ੁਰੂ ਕੀਤੀ ਮੁਹਿੰਮ

46 ਤੋਂ 179 ਦਿਨ- ਨਵੀਂ ਵਿਆਜ਼ ਦਰ 4.40 ਫ਼ੀਸਦੀ  

180 ਤੋਂ 210 ਦਿਨ- ਨਵੀਂ ਵਿਆਜ਼ ਦਰ 4.90 ਫ਼ੀਸਦੀ  

211 ਤੋਂ 1 ਸਾਲ- ਨਵੀਂ ਵਿਆਜ਼ ਦਰ 4.90 ਫ਼ੀਸਦੀ  

1 ਤੋਂ 2 ਸਾਲ- ਨਵੀਂ ਵਿਆਜ਼ ਦਰ 5.40 ਫ਼ੀਸਦੀ  

2 ਤੋਂ 3 ਸਾਲ- ਨਵੀਂ ਵਿਆਜ਼ ਦਰ 5.60 ਫ਼ੀਸਦੀ  

3 ਤੋਂ 5 ਸਾਲ- ਨਵੀਂ ਵਿਆਜ਼ ਦਰ 5.80 ਫ਼ੀਸਦੀ  

5 ਤੋਂ 10 ਸਾਲ- ਨਵੀਂ ਵਿਆਜ਼ ਦਰ 6.20 ਫ਼ੀਸਦੀ  

ਇਸ ਤੋਂ ਪਹਿਲਾਂ ਬੈਂਕ ਨੇ ਲੋਨ ਦੀ ਮੁਖ ਦਰ ਐਮਸੀਐਲਆਰ- ਮਾਰਜੀਨਲ ਕਾਸਟ ਆਫ਼ ਲੈਂਡਿੰਗ ਰੇਟ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਸੀ। ਐਸਬੀਆਈ ਨੇ MCLR ਰਿਸੇਟ ਫ੍ਰਿਕੈਂਸੀ ਨੂੰ 1 ਸਾਲ ਤੋਂ ਘਟਾ ਕੇ ਛੇ ਮਹੀਨੇ ਕਰ ਦਿੱਤਾ ਹੈ। ਕਰਜਾਧਾਰਕਾਂ ਨੂੰ ਡਿਗਦੇ ਵਿਆਜ਼ ਦਰ ਦਾ ਫ਼ਾਇਦਾ ਲੈਣ ਲਈ ਇਕ ਸਾਲ ਤਕ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ। ਮੌਜੂਦਾ ਸਮੇਂ ਵਿੱਚ SBI ਦਾ ਇਕ ਸਾਲ ਦਾ MCLR 7 ਫ਼ੀਸਦੀ ਅਤੇ ਛੇ ਮਹੀਨੇ ਦਾ MCRL 6.95 ਫ਼ੀਸਦੀ ਹੈ।

ਸੀਨੀਅਰ ਸਿਟੀਜ਼ਨ ਲਈ ਸਪੈਸ਼ਲ FD ਪ੍ਰੋਡਕਟ ਇਸ ਤੋਂ ਇਲਾਵਾ ਬੈਂਕ ਨੇ ਸੀਨੀਅਰ ਸਿਟੀਜ਼ਨ ਲਈ ਇਕ ਐਫਡੀ ਪ੍ਰੋਡਕਟ ਐਸਬੀਆਈ ਵੀਕੇਅਰ ਡਿਪਾਜ਼ਿਟ ਲਾਂਚ ਕੀਤਾ ਸੀ। ਇਸ ਵਿੱਚ ਸੀਨੀਅਰ ਸਿਟੀਜ਼ਨ ਨੂੰ 5 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਮਿਆਦ ਲਈ ਰਿਟੇਲ ਟਰਮ ਡਿਪਾਜ਼ਿਟ ’ਤੇ 30 ਬੇਸਿਸ ਪੁਆਇੰਟ ਦਾ ਵੱਧ ਪ੍ਰੀਮੀਅਮ ਮਿਲੇਗਾ। ਐਸਬੀਆਈ ਵੀਕੇਅਰ ਜਮ੍ਹਾਂ ਯੋਜਨਾ 31 ਦਸੰਬਰ 2020 ਤਕ ਜਾਰੀ ਰਹੇਗਾ।

Click to comment

Leave a Reply

Your email address will not be published. Required fields are marked *

Most Popular

To Top