News

PTU ਦੇ ਵਿਦਿਆਰਥੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਇਆ ਭੰਗੜਾ

ਮੁੱਖ ਮੰਤਰੀ ਚਰਨਜੀਤ ਚੰਨੀ ਕਪੂਰਥਲਾ ‘ਚ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ। ਇਥੇ ਉਨ੍ਹਾਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਸਾਹਿਬ ਦੇ ਨਾਂ ’ਤੇ ਬਣਾਉਣ ਵਾਲੇ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ।  ਚਰਨਜੀਤ ਚੰਨੀ ਇਸ ਮੌਕੇ ਪੂਰੇ ਜੋਸ਼ ਨਾਲ ਭੰਗੜਾ ਪਾਉਦੇ ਹੋਏ ਨਜ਼ਰ ਆਏ।

ਭੰਗੜਾ ਪਾ ਰਹੇ ਨੌਜਵਾਨਾਂ ‘ਚੋਂ ਜਿਵੇਂ ਹੀ ਇੱਕ ਨੌਜਵਾਨ ਸਟੇਜ਼ ਤੋਂ ਥੱਲੇ ਆ ਕੇ ਮੁੱਖ ਮੰਤਰੀ ਚੰਨੀ ਨੂੰ ਉਹਨਾਂ ਨਾਲ ਭੰਗੜਾ ਪਾਉਣ ਲਈ ਬੇਨਤੀ ਕਰਦੇ ਨੇ ਤਾਂ ਉਸੇ ਸਮੇਂ ਚਰਨਜੀਤ ਚੰਨੀ ਸਟੇਜ ‘ਤੇ ਚਲੇ ਜਾਂਦੇ ਨੇ ਅਤੇ ਉਹਨਾਂ ਵੱਲੋਂ ਨੌਜਵਾਨਾਂ ਨਾਲ ਭੰਗੜਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਭੰਗੜਾ ਪਾਉਣ ਵਾਲੇ ਨੌਜਾਵਨਾਂ ਨੂੰ ਘੁੱਟ ਘੁੱਟ ਕੇ ਜੱਫ਼ੀਆਂ ਪਾਉਂਦੇ ਵੀ ਨਜ਼ਰ ਆਏ।

ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਭੰਗੜਾ ਪਾਉਣ ਵਾਲੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਸੀ ਪਰ ਉੱਥੇ ਹੀ ਅੱਜ ਪੀਟੀਯੂ ਦੇ ਵਿਦਿਆਰਥੀਆਂ ਨਾਲ ਮੁੱਖ ਮੰਤਰੀ ਚਰਨਜੀਤ ਚੰਨੀ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫ਼ੀ ਜ਼ਿਆਦਾ ਪਸੰਦ ਅਤੇ ਸ਼ੇਅਰ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published.

Most Popular

To Top