Punjab

PRTC ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚੇਤਾਵਨੀ! ਲਾਇਆ ਧਰਨਾ

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਚੱਲਦੀਆਂ ਲੋਕਲ ਬੱਸਾਂ ਪੀਆਰਟੀਸੀ ਦੀ ਰਫ਼ਤਾਰ ਤੇ ਅੱਜ ਬ੍ਰੇਕ ਲੱਗ ਗਈ ਹੈ। ਪੀਆਰਟੀਸੀ ਦੇ ਮੁਲਾਜ਼ਿਮਾਂ ਨੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਅੱਜ ਹੜਤਾਲ ਕਰ ਦਿੱਤੀ ਹੈ ਅਤੇ ਅੱਗੇ ਵੀ ਹੜਤਾਲ ਤੇ ਰਹਿਣ ਦੀ ਚੇਤਾਵਨੀ ਦੇ ਦਿੱਤੀ ਹੈ ਜਦੋਂ ਤਕ ਉਹਨਾਂ ਦੀ ਪਿਛਲੀ ਤਨਖ਼ਾਹ ਨਹੀਂ ਮਿਲ ਜਾਂਦੀ ਉਦੋਂ ਤਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਬਾਅਦ ਵਿਚ ਨਵਜੋਤ ਸਿੰਘ ਸਿੱਧੂ ਦੁਆਰਾ ਸ਼ੁਰੂ ਕੀਤਾ ਗਿਆ ਜੋ ਪ੍ਰੋਜੈਕਟ ਹੁਣ ਬੰਦ ਹੋਣ ਦੀ ਕਗਾਰ ਤੇ ਹੈ।

ਭਗਵੰਤ ਮਾਨ ਵਾਲੇ ਰੂਪ ’ਚ ਆਏ ਸੁਖਬੀਰ ਬਾਦਲ, ਲਾ ਲਿਆ SDM ਨੂੰ ਫੋਨ, ਕਹਿੰਦੇ ਸਮਝ ਕੀ ਰੱਖਿਆ ਤੁਸੀਂ, ਜੇ ਨਾ ਹੋਇਆ ਇਹ ਕੰਮ ਤਾਂ….?

ਹੜਤਾਲ ਤੇ ਗਏ ਮੁਲਾਜ਼ਿਮਾਂ ਦਾ ਕਹਿਣਾ ਹੈ ਕਿ ਜਦੋਂ ਬਸ ਸੇਵਾ ਸ਼ੁਰੂ ਹੁੰਦੀ ਸੀ ਤਾਂ ਉਹਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਪਰ ਬਾਅਦ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਰਫ ਮਾਰਚ ਮਹੀਨੇ ਦੀ ਤਨਖ਼ਾਹ ਮਿਲੀ ਸੀ ਅਤੇ ਉਸ ਤੋਂ ਬਾਅਦ ਲਾਕਡਾਊਨ ਦਾ ਬਹਾਨਾ ਬਣਾ ਕੇ ਟਾਲ ਮਟੋਲ ਕੀਤਾ ਜਾਂਦਾ ਰਿਹਾ ਤੇ ਉਹਨਾਂ ਨੂੰ ਹੁਣ ਤਕ ਪਿਛਲੇ ਕਿਸੇ ਵੀ ਮਹੀਨੇ ਦੀ ਤਨਖ਼ਾਹ ਨਹੀਂ ਦਿੱਤੀ ਗਈ। ਉਸ ਨੇ ਦਸਿਆ ਕਿ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚਲ ਰਿਹਾ ਹੈ। ਜਦੋਂ ਤਕ ਉਹਨਾਂ ਨੂੰ ਤਨਖ਼ਾਹ ਦੇ ਨਾਲ ਨਾਲ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਉਹ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ।     

Click to comment

Leave a Reply

Your email address will not be published. Required fields are marked *

Most Popular

To Top