ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

Nifty ਨੇ ਵੀ ਛੂਹਿਆ 14,700 ਦਾ ਲੈਵਲ, ਸ਼ੇਅਰ ਬਾਜ਼ਾਰ ਨੇ ਬਣਾਇਆ ਰਿਕਾਰਡ

ਪੰਜਾਬੀ ਲੋਕ · 21 January 2021
ਮੂਲ ਤਸਵੀਰ ਉਪਲਬਧ ਨਹੀਂ

ਭਾਰਤੀ ਸਟਾਕ ਮਾਰਕਿਟ ਨੇ ਇਤਿਹਾਸ ਰਚਿਆ ਹੈ। ਸੈਂਸੇਕਸ 50,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਦੇਸ਼ ਦੇ ਸਟਾਕ ਐਕਸਚੇਂਜ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਤੇ ਇਹ ਮੌਕਾ ਨਿਵੇਸ਼ਕਾਂ ਲਈ ਵੀ ਸ਼ਾਨਦਾਰ ਹੈ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਬੈਂਕਿੰਗ ਸ਼ੇਅਰਾਂ ਦੇ ਸ਼ਾਨਦਾਰ ਵਾਧੇ ਕਾਰਨ ਸਟਾਕ ਮਾਰਕੀਟ ਨੂੰ ਵੱਡਾ ਸਮਰਥਨ ਮਿਲਿਆ ਹੈ ਅਤੇ ਇਸ ਦੇ ਜ਼ਰੀਏ ਬੈਂਕ ਨਿਫਟੀ ਵੀ 32,700 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਕਾਰੋਬਾਰ ਦੀ ਸ਼ੁਰੂਆਤ ਦੇ ਪਹਿਲੇ 15 ਮਿੰਟਾਂ ‘ਚ ਬੈਂਕ ਨਿਫਟੀ 158.95 ਅੰਕ ਯਾਨੀ 0.49% ਦੇ ਵੱਡੇ ਵਾਧੇ ਨਾਲ 32,702.65 ‘ਤੇ ਕਾਰੋਬਾਰ ਕਰ ਰਿਹਾ ਹੈ।

ਸਵੇਰੇ 9.30 ਦੇ ਕਰੀਬ ਸੈਂਸੈਕਸ 266.96 ਅੰਕ ਦੀ ਤੇਜ਼ੀ ਨਾਲ ਭਾਵ 0.54% ਉਪਰ 50,059.08 ‘ਤੇ ਪਹੁੰਚ ਗਿਆ। ਇਸ ਦੇ ਨਾਲ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 79.10 ਅੰਕ ਜਾਂ 0.54% ਦੇ ਤੇਜ਼ੀ ਨਾਲ 14,723.80 ‘ਤੇ ਕਾਰੋਬਾਰ ਕਰ ਰਿਹਾ ਹੈ।
 

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ