NIA ਦੀ ਟੀਮ ਨੇ ਟੂਰ ਐਂਡ ਟ੍ਰੈਵਲ ਕਾਰੋਬਾਰੀ ਦੇ ਘਰ ਮਾਰਿਆ ਛਾਪਾ, ਕਈ ਘੰਟੇ ਚੱਲੀ ਤਲਾਸ਼ੀ

 NIA ਦੀ ਟੀਮ ਨੇ ਟੂਰ ਐਂਡ ਟ੍ਰੈਵਲ ਕਾਰੋਬਾਰੀ ਦੇ ਘਰ ਮਾਰਿਆ ਛਾਪਾ, ਕਈ ਘੰਟੇ ਚੱਲੀ ਤਲਾਸ਼ੀ

ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਰਮੂੰਵਾਲ ਵਿਖੇ ਅੱਜ ਛਾਪੇਮਾਰੀ ਕਰਨ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਉਰਫ ਅਰਸ਼ ਪੁੱਤਰ ਸਤਪਾਲ ਸਿੰਘ ਨਿਵਾਸੀ ਕਰਮੂਵਾਲ, ਜੋ ਕਸਬਾ ਚੋਹਲਾ ਸਾਹਿਬ ਵਿਖੇ ਸੰਧੂ ਟੂਰ ਐਂਡ ਟ੍ਰੈਵਲ ਦਾ ਕਾਰੋਬਾਰ ਕਰਦਾ ਹੈ, ਦੇ ਖਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਹੈ।

Popular Front's 'hit list' will not be revealed: NIA

ਇਸ ਸਬੰਧੀ ਅੱਜ ਉਸ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ ਕਰਦੇ ਹੋਏ ਤਲਾਸ਼ੀ ਲਈ ਗਈ। ਦੱਸ ਦਈਏ ਕਿ ਕਈ ਘੰਟੇ ਚਲਾਏ ਗਏ ਤਲਾਸ਼ੀ ਅਭਿਆਨ ਤੋਂ ਬਾਅਦ ਐਨਆਈਏ ਦੀ ਟੀਮ ਵਾਪਸ ਪਰਤ ਗਈ। ਇਸ ਛਾਪੇਮਾਰੀ ਸਬੰਧੀ ਸਥਾਨਕ ਪੁਲਿਸ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ ਗਈ। ਇਸ ਸਬੰਧੀ ਐਨਆਈ ਨੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਜਦੋਂ ਟੀਮ ਨੇ ਅੰਮ੍ਰਿਤਪਾਲ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ।

Leave a Reply

Your email address will not be published.