NCB ਦੀ ਵੱਡਾ ਐਕਸ਼ਨ, ਪੰਜਾਬ ਵਿੱਚ 80 ਸ਼ਰਾਬ ਦੇ ਠੇਕੇ ਕੀਤੇ ਸੀਲ

 NCB ਦੀ ਵੱਡਾ ਐਕਸ਼ਨ, ਪੰਜਾਬ ਵਿੱਚ 80 ਸ਼ਰਾਬ ਦੇ ਠੇਕੇ ਕੀਤੇ ਸੀਲ

ਪੰਜਾਬ ਵਿੱਚ ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਏਐਸਐਂਡ ਕੰਪਨੀ ਦੇ 80 ਦੇ ਕਰੀਬ ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ ਹਨ। ਇਸ ਕੰਪਨੀ ਦੀ ਡਰੱਗ ਤਸਕਰੀ ਦੇ ਸਰਗਨਾ ਅਕਸ਼ੈ ਛਾਬੜਾ ਦੇ ਕਾਰੋਬਾਰ ਵਿੱਚ 25 ਫ਼ੀਸਦੀ ਹਿੱਸੇਦਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਛਾਬੜਾ ਨਸ਼ਾ ਤਸਕਰੀ ਤੋਂ ਕਮਾਏ ਪੇਸੈ ਨੂੰ ਸ਼ਰਾਬ ਦੇ ਕਾਰੋਬਾਰ ਵਿੱਚ ਲਗਾ ਰਿਹਾ ਹੈ।

ਦੱਸ ਦਈਏ ਕਿ ਅੱਜ ਚੰਡੀਗੜ੍ਹ ਤੋਂ ਲੁਧਿਆਣਾ ਪੁੱਜੀ ਐਨਸੀਬੀ ਦੀ ਟੀਮ ਨੇ ਇਸ ਗਰੁੱਪ ਦੇ ਠੇਕੇ ਸੀਲ ਕਰ ਦਿੱਤੇ। ਅਕਸ਼ੈ ਛਾਬੜਾ ਨੂੰ ਪੁਲਿਸ ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੋਂ ਫਰਾਰ ਹੁੰਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਅਕਸ਼ੈ ਛਾਬੜਾ ਅਤੇ ਉਸ ਦਾ ਸਾਥੀ ਸੰਦੀਪ ਸਿੰਘ ਜਨਤਾ ਨਗਰ ਦੇ ਰਹਿਣ ਵਾਲੇ ਹਨ। ਅਕਸ਼ੈ ਛਾਬੜਾ ਇੱਕ ਵੱਡੇ ਸ਼ਰਾਬ ਕਾਰੋਬਾਰੀ ਦਾ ਪੁੱਤਰ ਹੈ।

ਨਸ਼ਾ ਤਸਕਰ ਅਕਸ਼ੈ ਛਾਬੜਾ ਦੇ ਘਰ ਦੇ ਨਾਲ-ਨਾਲ ਉਸ ਨੇ ਕਈ ਪਲਾਟ ਵੀ ਖਰੀਦੇ ਸਨ। ਖਾਲੀ ਸਮਾਂ ਬਿਤਾਉਣ ਲਈ ਮੁਲਜ਼ਮ ਨੇ ਵੱਡਾ ਫਾਰਮ ਹਾਊਸ ਬਣਾਇਆ ਹੋਇਆ ਹੈ। ਛਾਬੜਾ ਨੇ ਨਸ਼ੇ ਦੇ ਪੈਸੇ ਨਾਲ ਕਈ ਲਗਜ਼ਰੀ ਗੱਡੀਆਂ ਵੀ ਖਰੀਦੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਵਿੱਚ ਫੋਰਟਿਸ ਗਰੁੱਪ, ਗਿੱਲ ਗਰੁੱਪ ਅਤੇ ਢੋਲੇਵਾਲ ਗਰੁੱਪ ਵਿੱਚ ਅਕਸ਼ੈ ਦੀ 100 ਫੀਸਦੀ ਪਕੜ ਹੈ।

Leave a Reply

Your email address will not be published. Required fields are marked *