News

Mother’s Day ’ਤੇ ਮੁੱਖ ਮੰਤਰੀ ਨੇ ਸਾਂਝੀ ਕੀਤੀ ਅਪਣੀ ਮਾਂ ਦੀ ਤਸਵੀਰ

ਅੱਜ Mother’s Day ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਮਾਂ ਰਾਜਮਾਤਾ ਮੋਹਿੰਦਰ ਕੌਰ ਨੂੰ ਯਾਦ ਕੀਤਾ ਹੈ ਤੇ ਇਸ ਮੌਕੇ ਟਵਿੱਟਰ ’ਤੇ ਇੱਕ ਦਿਲ ਨੂੰ ਛੂਹਣ ਵਾਲਾ ਸੁਨੇਹਾ ਵੀ ਲਿਖਿਆ ਹੈ।

ਉਹਨਾਂ ਅਪਣੇ ਟਵੀਟ ਵਿੱਚ  ਲਿਖਿਆ ਕਿ ਅੱਜ #MothersDay ਮੌਕੇ, ਮੈਂ ਆਪਣੀ ਸਵਰਗਵਾਸੀ ਮਾਂ ਰਾਜਮਾਤਾ ਮੋਹਿੰਦਰ ਕੌਰ ਨੂੰ ਯਾਦ ਕਰਦਾ ਹਾਂ ਜੋ ਕਿ ਇੱਕ ਬੇਹੱਦ ਖਿਆਲ ਰੱਖਣ ਵਾਲੇ ਤੇ ਪਿਆਰੇ ਸ਼ਖਸ ਸੀ। ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾਂ ਮੇਰੇ ਨਾਲ ਹੋ।” ਮਈ ਦੇ ਦੂਜੇ ਐਤਵਾਰ ਨੂੰ Mother’s Day ਮਨਾਇਆ ਜਾਂਦਾ ਹੈ।

ਇਹ ਮੰਨਿਆ ਜਾਂਦਾ ਹੈ ਕਿ ਅਧੁਨਿਕ Mother’s Day ਦਾ ਜਸ਼ਨ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ, ਜਦੋਂ ਅੰਨਾ ਜਾਰਵਿਸ ਨਾਮ ਦੀ ਇੱਕ ਔਰਤ ਚਾਹੁੰਦੀ ਸੀ ਕਿ ਇਹ ਦਿਨ ਮਨਾਇਆ ਜਾਵੇ ਕਿਉਂ ਕਿ ਉਸ ਦੀ ਅਪਣੀ ਮਾਂ ਨੇ ਅਪਣੀ ਇੱਛਾ ਜ਼ਾਹਰ ਕੀਤੀ ਸੀ।

ਮੰਨਿਆ ਜਾਂਦਾ ਹੈ ਕਿ ਸਾਲ 1914 ਵਿੱਚ ਅਮਰੀਕੀ ਰਾਸ਼ਟਰਪਤੀ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਮੁਤਾਬਕ ਮਈ ਦੇ ਮਹੀਨੇ ਦੇ ਦੂਜੇ ਐਤਵਾਰ ਨੂੰ Mother’s Day ਮਨਾਇਆ ਜਾਵੇਗਾ। ਉਸ ਸਮੇਂ ਤੋਂ ਹੀ ਭਾਰਤ ਸਮੇਤ ਪੂਰੀ ਦੁਨੀਆ ਵਿੱਚ Mother’s Day ਮਨਾਇਆ ਜਾਂਦਾ ਹੈ।

ਆਮ ਦਿਨਾਂ ਵਿੱਚ ਕਦੇ ਵਿਅਸਤ ਰਹਿਣ ’ਤੇ ਕਦੇ ਕੁਝ ਕਾਰਨਾਂ ਕਰ ਕੇ ਲੋਕ ਸਭ ਤੋਂ ਘੱਟ ਸਮੇਂ ਵਿੱਚ ਅਪਣੀ ਮਾਂ ਨੂੰ ਹੀ ਦਿੰਦੇ ਹਨ। ਅਜਿਹੇ ਵਿੱਚ ਇਹ ਇੱਕ ਖਾਸ ਦਿਨ ਹੈ ਕਿ ਜਦੋਂ ਲੋਕ ਸਾਰੇ ਕੰਮਾਂ ਤੋਂ ਉਪਰ ਅਪਣੀ ਮਾਂ ਨੂੰ ਰੱਖਦੇ ਹਨ ਅਤੇ ਉਸ ਨਾਲ ਸਮਾਂ ਬਿਤਾਉਂਦੇ ਹਨ।  

Click to comment

Leave a Reply

Your email address will not be published. Required fields are marked *

Most Popular

To Top