LGP ਸਿਲੰਡਰ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ, ਜਾਣੋ ਨਵੇਂ ਰੇਟ

 LGP ਸਿਲੰਡਰ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ, ਜਾਣੋ ਨਵੇਂ ਰੇਟ

ਸਰਕਾਰੀ ਤੇਲ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 36.5 ਰੁਪਏ ਤੱਕ ਦੀ ਕਮੀ ਦਾ ਐਲਾਨ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਗੈਸ ਦੀ ਕੀਮਤ 40 ਫ਼ੀਸਦੀ ਵਧ ਕੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਇਸ ਵਿਚਕਾਰ ਕੇਂਦਰ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ।

Commercial LPG cylinder prices slashed, check new rates - Commercial LPG  cylinder prices slashed, check new rates -

ਸਰਕਾਰ ਹਰ ਛੇ ਮਹੀਨੇ ਬਾਅਦ 1 ਅਪ੍ਰੈਲ ਅਤੇ 1 ਅਕਤੂਬਰ ਨੂੰ ਗੈਸ ਦੀ ਕੀਮਤ ਤੈਅ ਕਰਦੀ ਹੈ, ਜੋ ਕਿ ਅਮਰੀਕਾ, ਕੈਨੇਡਾ ਅਤੇ ਰੂਸ ਵਰਗੇ ਗੈਸ ਸਰਪਲੱਸ ਦੇਸ਼ਾਂ ਵਿੱਚ ਇੱਕ ਸਾਲ ਦੇ ਇੱਕ ਚੌਥਾਈ ਦੇ ਅੰਤਰਾਲ ਨਾਲ ਜਾਰੀ ਕੀਤੀਆਂ ਦਰਾਂ ਦੇ ਆਧਾਰ ਤੇ ਤੈਅ ਕਰਦੀ ਹੈ। ਇਸ ਕਟੌਤੀ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 19 ਕਿੱਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 25,5 ਰੁਪਏ ਘੱਟ ਕੇ 1859.5 ਰੁਪਏ ਤੇ ਆ ਗਈ ਹੈ।

ਕੋਲਕਾਤਾ ਅਤੇ ਹੋਰ ਵੱਡੇ ਮਹਾਨਗਰਾਂ ਵਿੱਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 36.5 ਰੁਪਏ ਘੱਟ ਕੇ 1995.5 ਰੁਪਏ, ਮੁੰਬਈ ‘ਚ 32.5 ਰੁਪਏ ਘੱਟ ਕੇ 1,811 ਰੁਪਏ ਤੇ ਚੇਨੱਈ ‘ਚ 35.5 ਰੁਪਏ ਘੱਟ ਕੇ 2009.5 ਰੁਪਏ ਹੋ ਗਈ ਹੈ। ਹਾਲਾਂਕਿ, 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ ‘ਚ ਕਟੌਤੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 25 ਰੁਪਏ ਘੱਟ ਕੇ, 1859 ਰੁਪਏ ਤੇ ਆ ਗਈ ਹੈ।

Leave a Reply

Your email address will not be published.