Entertainment

IT ਦੀ ਛਾਪੇਮਾਰੀ ਦਾ ਅੱਜ ਚੌਥਾ ਦਿਨ, IT ਰੇਡ ’ਤੇ ਤਾਪਸੀ ਦੀ ਸਫ਼ਾਈ

ਫੈਂਟਮ ਫਿਲਮਸ ਦੇ ਕਈ ਸ਼ੇਅਰ ਹੋਲਡਰਾਂ ਦੇ ਘਰ ਇਨਕਮ ਟੈਕਸ ਅਧਿਕਾਰੀਆਂ ਦੀ ਛਾਪੇਮਾਰੀ ਚੌਥੇ ਦਿਨ ਵੀ ਜਾਰੀ ਹੈ। ਕਵਾਨ ਟੈਲੰਟ ਮੈਨੇਜਮੈਂਟ ਕੰਪਨੀ ਵਿੱਚ ਕੰਮ ਕਰਨ ਵਾਲਿਆਂ ਤੋਂ ਅੱਜ ਵੀ ਪੁੱਛਗਿੱਛ ਸੰਭਵ ਹੈ। ਸੂਤਰਾਂ ਮੁਤਾਬਕ ਅੱਜ ਇਨਕਮ ਟੈਕਸ ਦੀ ਟੀਮ ਉਹਨਾਂ ਬੈਂਕਾਂ ਵਿੱਚ ਜਾਵੇਗੀ ਜਿੱਥੇ ਫੈਂਟਮ ਦੇ ਸ਼ੇਅਰ ਹੋਲਡਰਸ ਅਨੁਰਾਗ ਕਸ਼ਯਪ ਕਵਾਨ ਅਤੇ ਫੈਂਟਮ ਫਿਲਮਸ ਦੇ ਪਾਰਟਨਰ ਮਧੁ ਮੰਟੇਨਾ ਅਤੇ ਡਾਇਰੈਕਟਰ ਵਿਕਾਸ ਬਹਿਲ ਦੇ ਖਾਤੇ ਹਨ। ਇਸ ਰੇਡ ਨੂੰ ਲੈ ਕੇ ਪਹਿਲੀ ਵਾਰ ਅਦਾਕਾਰ ਤਾਪਸੀ ਪਨੂੰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਨੇ ਖੁਦ ’ਤੇ ਲੱਗੇ ਅਰੋਪਾਂ ਦਾ ਸੋਸ਼ਲ ਮੀਡੀਆ ’ਤੇ ਜਵਾਬ ਦਿੱਤਾ ਹੈ।

Taapsee sad over 'smoggy' weather in North India

 

ਪਹਿਲੀ ਪੋਸਟ ਵਿੱਚ ਤਾਪਸੀ ਨੇ ਕਿਹਾ ਕਿ, “3 ਦਿਨ ਦੀ ਪੂਰੀ ਛਾਣਬੀਣ ਵਿੱਚ ਮੁੱਖ ਰੂਪ ਤੋਂ 3 ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਹਨ। ਪੇਰਿਸ ਦੇ ਜਿਹੜੇ ਕਥਿਤ ਬੰਗਲੇ ਦੀ ਚਾਬੀ ਮੇਰੇ ਕੋਲ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੀ ਮੈਂ ਖੁਦ ਮਾਲਕ ਹਾਂ। ਉੱਥੇ ਮੈਂ ਕਦੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਵੀ ਨਹੀਂ ਗਈ।” 5 ਕਰੋੜ ਦੀ ਰਿਸਿਪਟ ਮਿਲਣ ਦੇ ਆਰੋਪ ’ਤੇ ਤਾਪਸੀ ਨੇ ਦੂਜੀ ਪੋਸਟ ਵਿੱਚ ਲਿਖਿਆ, “ਪੰਜ ਕਰੋੜ ਦੀ ਕੋਈ ਰਿਸਿਪਟ ਉਹਨਾਂ ਕੋਲ ਨਹੀਂ ਹੈ ਅਤੇ ਨਾ ਹੀ ਉਹਨਾਂ ਨੇ ਕੋਈ ਪੈਸੇ ਲਏ ਹਨ।”

ਆਖਰੀ ਤੀਜੀ ਪੋਸਟ ਵਿੱਚ ਉਹਨਾਂ ਕਿਹਾ ਕਿ ਉਹ 2013 ਦੀ ਕਿਸੇ ਵੀ ਰੇਡ ਨਾਲ ਨਹੀਂ ਜੁੜੀ। ਉਹਨਾਂ ਕਿਹਾ ਕਿ, “ਵਿੱਤ ਮੰਤਰੀ ਦੇ ਅਨੁਸਾਰ 2013 ਵਿੱਚ ਉਹਨਾਂ ਦੇ ਘਰ ਛਾਪੇ ਪਏ ਸੀ। ਹੁਣ ‘ਸਸਤੀ ਕਾਪੀ ਨਹੀਂ।’ ਉਹਨਾਂ ਨੇ ਕੰਗਣਾ ’ਤੇ ਨਿਸ਼ਾਨਾ ਲਗਾਇਆ ਕਿਉਂ ਕਿ ਕੰਗਣਾ ਨੇ ਉਹਨਾਂ ਨੂੰ  ਕਈ ਵਾਰ ‘ਸਸਤੀ ਕਾਪੀ’ ਕਿਹਾ ਸੀ। ਇਸ ਪੂਰੇ ਮਾਮਲੇ ’ਤੇ ਤਾਪਸੀ ਪਨੂੰ ਦੇ ਫ੍ਰੈਂਡ ਮੇਥੀਅਸ ਬੋਈ ਨੇ  ਅਦਾਕਾਰਾ ਦਾ ਸਮਰਥਨ ਕਰਦੇ ਹੋਏ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਸੋਸ਼ਲ ਮੀਡੀਆ ’ਤੇ ਮਦਦ ਦੀ  ਗੁਹਾਰ ਲਗਾਈ ਹੈ।

ਮੇਥਿਅਸ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਹਨ ਅਤੇ ਉਹ ਹੁਣ ਸਵਿਸ ਓਪਨ ਲਈ ਸਵਿਟਰਜ਼ਰਲੈਂਡ ਵਿੱਚ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਕੋਚਿੰਗ ਦੇ ਰਹੇ ਹਨ। ਉਹਨਾਂ ਨੇ ਅਪਣੇ ਸੋਸ਼ਲ ਮੀਡੀਆ ’ਤੇ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਟੈਗ ਕਰਦੇ ਹੋਏ ਲਿਖਿਆ, ‘ਖੁਦ ਨੂੰ ਥੋੜੀ  ਪਰੇਸ਼ਾਨੀ ਵਿੱਚ ਦੇਖ ਰਿਹਾ ਹਾਂ, ਪਹਿਲੀ ਵਾਰ ਮੈਂ ਬਤੌਰ ਕੋਚ ਭਾਰਤ ਦਾ ਪ੍ਰਤੀਨਿਧਤਾ ਕਰ ਰਿਹਾ ਹਾਂ। ਤਾਪਸੀ ਦੇ ਘਰ ਰੇਡ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਿਰਨ ਰਿਜਿਜੂ ਪਲੀਜ਼ ਕੁਝ ਕਰੋ।’      

Click to comment

Leave a Reply

Your email address will not be published. Required fields are marked *

Most Popular

To Top