IPhone ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ, ਲਾਂਚ ਹੋਇਆ IPhone 14, ਜਾਣੋ ਕਿੰਨੀ ਹੈ ਇਸ ਦੀ ਕੀਮਤ

 IPhone ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ, ਲਾਂਚ ਹੋਇਆ IPhone 14, ਜਾਣੋ ਕਿੰਨੀ ਹੈ ਇਸ ਦੀ ਕੀਮਤ

ਐਪਲ ਨੇ ਆਈਫੋਨ 14 ਸੀਰੀਜ ਨੂੰ ਲਾਂਚ ਕਰ ਦਿੱਤਾ ਹੈ ਇਸ ਨੂੰ Far Out ਨਾਮ ਦਿੱਤਾ ਗਿਆ ਸੀ। ਐਪਲ ਨੇ ਇਸ ਇਵੈਂਟ ਵਿੱਚ ਆਈਫੋਨ 14 ਸੀਰੀਜ ਤਹਿਤ ਚਾਰ ਨਵੇਂ ਆਈਫੋਨ ਲਾਂਚ ਕੀਤੇ ਹਨ। ਇਹਨਾਂ ਆਈਫੋਨਾਂ ਵਿੱਚ ਪਹਿਲਾ: iPhone  14, ਦੂਜਾ: iPhone 14 ਮੈਕਸ, ਤੀਜਾ: iPhone  14 ਪ੍ਰੋ, ਚੌਥਾ: iPhone 14 ਪਲੱਸ। ਇਸ ਦੇ ਨਾਲ ਇਹਨਾਂ ਫੋਨਾਂ ਦੀ ਕੀਮਤ ਵੀ ਵੱਖ-ਵੱਖ ਨਿਰਧਾਰਤ ਕਰ ਦਿੱਤੀ ਗਈ ਹੈ ਜੋ ਕਿ ਇਸ ਪ੍ਰਕਾਰ ਹੈ-

iPhone 14 – $799 (ਲਗਭਗ 63000 ਰੁਪਏ)
iPhone 14 ਪਲੱਸ – $899 (ਲਗਭਗ 71,000 ਰੁਪਏ)
iPhone  14 ਪ੍ਰੋ – $999 (ਲਗਭਗ 79000 ਰੁਪਏ)
iPhone 14 Max – ਸ਼ੁਰੂਆਤੀ ਕੀਮਤ: $1099 (ਲਗਭਗ 87000 ਰੁਪਏ)

IPhone 14 ਲਈ ਪ੍ਰੀ-ਆਰਡਰ 9 ਸਤੰਬਰ ਤੋਂ ਸ਼ੁਰੂ ਹੋਣਗੇ। IPhone 14 ਦੀ ਵਿਕਰੀ 16 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ IPhone 14 Plus  ਦੀ ਵਿਕਰੀ 7 ਅਕਤੂਬਰ ਤੋਂ ਸ਼ੁਰੂ ਹੋਵੇਗੀ। IPhone 14 ਦੀ ਬ੍ਰਾਈਟਨੈਸ ਅਤੇ ਕਲਰ ਰਿਪ੍ਰੋਡਕਸ਼ਨ ਬਿਹਤਰ ਬਣਾਇਆ ਗਿਆ ਹੈ। ਇਸ ਦੀ ਬੈਟਰੀ ਬਾਰੇ ਐਪਲ ਦਾ ਕਹਿਣਾ ਹੈ ਕਿ IPhone 14 ਅਤੇ IPhone 14 Plus  ਪਿਛਲੇ ਸਾਲ IPhone ਮਾਡਲ ਦੀ ਤੁਲਨਾ ਵਿੱਚ ਵੱਧ ਰਨ ਟਾਈਮ ਦੇਣ ਵਿੱਚ ਸਮਰੱਥ ਹੋਣਗੇ।

IPhone 14 ਵਿੱਚ 12 ਮੈਗਾਪਿਕਸਲ ਦਾ ਵਾਈਡ-ਐਂਗਲ ਕੈਮਰਾ ਮਿਲਦਾ ਹੈ ਜੋ ਕਿ 1.9um ਸੈਂਸਰ ਅਤੇ f/1.7 ਅਪਰਚਰ ਲੈਂਜ਼ ਨਾਲ ਲੈਸ ਹੁੰਦਾ ਹੈ। ਇਵੈਂਟ ਵਿੱਚ Apple Watch Ultra ਵੀ ਲਾਂਚ ਕੀਤੀ ਹੈ। ਇਸ ਘੜੀ ਦਾ ਬੈਟਰੀ ਬੈਅੱਕਪ ਵੀ ਬਿਹਤਰ ਹੈ।

ਟਿਮ ਕੁੱਕ ਨੇ iPhone 14 ਸੀਰੀਜ਼ ਵਿੱਚ ਆਈਫੋਨ 14 ਪਲੱਸ ਨੂੰ ਪੇਸ਼ ਕੀਤਾ, ਜੋ ਕਿ ਇੱਕ ਬਿਲਕੁਲ ਨਵਾਂ ਮਾਡਲ ਹੈ, ਇਸ ਮਾਡਲ ਨਾਲ ਮਿੰਨੀ ਮਾਡਲ ਦੀ ਥਾਂ ਲੈ ਰਿਹਾ ਹੈ। iPhone 14 ਪਲੱਸ ਵਿੱਚ 6.7-ਇੰਚ ਦੀ OLED ਡਿਸਪਲੇਅ ਹੈ, ਪਰ ਨੌਚ ਉੱਥੇ ਹੈ ਅਤੇ ਹਾਂ, Apple iPhone 14 ਅਤੇ iPhone 14 Plus ਵਿੱਚ A15 ਬਾਇਓਨਿਕ ਚਿੱਪਸੈੱਟ ਹੈ।

Leave a Reply

Your email address will not be published.