News

ICSE, ISC ਦੇ ਨਤੀਜੇ ਕੱਲ੍ਹ ਦੁਪਹਿਰ ਹੋਣਗੇ ਜਾਰੀ

ਆਈਸੀਐਸਈ ਤੇ ਆਈਐਸਸੀ ਨਤੀਜੇ ਕੌਂਸਲ ਦੀ ਵੈਬਸਾਈਟ ਤੇ ਐਸਐਮਐਸ ਰਾਹੀਂ ਉਪਲੱਬਧ ਕਰਵਾਏ ਜਾਣਗੇ। ਇਹ ਨਤੀਜੇ ਕੱਲ੍ਹ ਸ਼ਾਮ 3 ਵਜੇ ਜਾਰੀ ਕਰ ਦਿੱਤੇ ਜਾਣਗੇ। ਇਸ ਦੀ ਪੁਸ਼ਟੀ ਸੀਆਈਐਸਸੀਈ ਨੇ ਕੀਤੀ ਹੈ। ਆਈਸੀਐਸਈ ਤੇ ਆਈਐਸਸੀ ਦੇ ਨਤੀਜੇ ਕੱਲ੍ਹ 24 ਜੁਲਾਈ ਨੂੰ ਸ਼ਾਮ 3 ਵਜੇ ਜਾਰੀ ਹੋਣਗੇ।

99.34 Per Cent Pass ICSE, 96.84 Per Cent Pass ISC Exam

ਸੀਆਈਐਸਸੀਈ ਨੇ ਕਿਹਾ ਕਿ, “10ਵੀਂ ਜਮਾਤ ਤੇ 12ਵੀਂ ਜਮਾਤ ਦੀ 2021 ਦੀਆਂ ਪ੍ਰੀਖਿਆਵਾਂ ਦੇ ਨਤੀਜੇ ਸ਼ਨੀਵਾਰ 24 ਜੁਲਾਈ ਨੂੰ ਦੁਪਹਿਰ 3 ਵਜੇ ਐਲਾਨ ਕਰ ਦਿੱਤੇ ਜਾਣਗੇ।” ਟੇਬਲੂਲੇਸ਼ਨ ਰਜਿਸਟਰ ਸਕੂਲ ਲਈ ਕਰਵਾਏ ਜਾਣਗੇ। ਵਿਦਿਆਰਥੀ ਨਤੀਜੇ ਡਾਊਨਲੋਡ ਕਰਨ ਲਈ cisce.org ਤੇ ਜਾ ਕੇ ਵੇਖ ਸਕਦੇ ਹਨ। ਇਸ ਸਾਲ ਉੱਤਰ ਦੀਆਂ ਕਾਪੀਆਂ ਦੀ ਕੋਈ ਪੜਤਾਲ ਨਹੀਂ ਕੀਤੀ ਜਾਵੇਗੀ।

ਸੀਆਈਐਸਸੀਈ ਦਾ ਕਹਿਣਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੂੰ ਯੋਗ ਅੰਕ ਦਿੱਤੇ ਗਏ ਹਨ, ਇਸ ਲਈ ਅਜਿਹੀ ਕੋਈ ਪੜਤਾਲ ਨਹੀਂ ਹੋਵੇਗੀ। ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਲਾਉਣ ਕਾਰਨ ਇਸ ਸਾਲ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਅਤੇ ਚੋਣਵੇਂ ਮਾਰਕਿੰਗ ਸਕੀਮ ਤੋਂ ਬਾਅਦ ਨਤੀਜੇ ਤਿਆਰ ਕੀਤੇ ਗਏ ਹਨ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅਜੇ ਤੱਕ ਨਤੀਜਿਆਂ ਦੀਆਂ ਤਰੀਕਾਂ ਨੂੰ ਆਖਰੀ ਰੂਪ ਨਹੀਂ ਦਿੱਤਾ। ਬੋਰਡ ਨੇ 12ਵੀਂ ਜਮਾਤ ਦੇ ਅੰਕਾਂ ਨੂੰ ਆਖਰੀ ਰੂਪ ਦੇਣ ਦੀ ਆਖਰੀ ਤਰੀਕ 25 ਜੁਲਾਈ ਤੱਕ ਵਧਾ ਦਿੱਤੀ ਹੈ।

Click to comment

Leave a Reply

Your email address will not be published. Required fields are marked *

Most Popular

To Top