News

GST ਕੌਂਸਲ ਦੇ ਫ਼ੈਸਲੇ, ਦਵਾਈਆਂ ਸਸਤੀਆਂ, ਸਵਿੱਗੀ, ਜ਼ੋਮਾਟੋ ’ਤੇ ਲੱਗੇਗਾ 5% ਟੈਕਸ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿੱਚ ਹੋਈ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਚੋਂ ਬਾਹਰ ਰੱਖਣ ’ਤੇ ਸਹਿਮਤੀ ਬਣੀ ਹੈ। ਕੋਰੋਨਾ ਨਾਲ ਸਬੰਧਿਤ ਦਵਾਈਆਂ 31 ਦਸੰਬਰ ਤੱਕ ਰਿਵਾਇਤੀ ਟੈਕਸ ਦਰਾਂ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ, “ਜੀਐਸਟੀ ਕੌਂਸਲ ਨੂੰ ਲਗਦਾ ਹੈ ਕਿ ਅਜੇ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਸਮਾਂ ਨਹੀਂ ਆਇਆ।”

Zomato's CEO takes a dig at Swiggy over delivery rules in Mumbai amidst  curfew-like restrictions

ਕੌਂਸਲ ਦੇ ਫ਼ੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ, “ਮਸਕਿਊਲਰ ਏਟ੍ਰੋਫੀ ਦਵਾਈਆਂ ਜ਼ੋਲਜੇਨਸਮਾ ਤੇ ਵਿਲਟੇਪਸੋ ਨੂੰ ਜੀਐਸਟੀ ਤੋਂ ਛੋਟ ਦਿੱਤੀ ਗਈ ਹੈ। ਦੱਸ ਦਈਏ ਕਿ ਇਹਨਾਂ ਦਵਾਈਆਂ ਦੀ ਕੀਮਤ ਹੀ ਕਰੋੜਾਂ ਰੁਪਏ ਹੈ। ਕੌਂਸਲ ਨੇ ਫੂਡ ਡਿਲਵਰੀ ਪਲੇਟਫਾਰਮਾਂ ਜਿਵੇਂ ਕਿ ਸਵਿਗੀ, ਜ਼ੋਮਾਟੋ ਤੇ 5 ਪ੍ਰਤੀਸ਼ਤ ਟੈਕਸ ਲਾਉਣ ਦਾ ਫ਼ੈਸਲਾ ਲਿਆ ਹੈ।”

ਕੋਰੋਨਾ ਨਾਲ ਸਬੰਧਤ ਕਈ ਦਵਾਈਆਂ ਜੋ ਕਿ ਕਿਫਾਇਤੀ ਜੀਐਸਟੀ ਦਰਾਂ ਤੇ ਦਿੱਤੀਆਂ ਜਾ ਰਹੀਆਂ ਹਨ, ਉਤੇ ਛੋਟ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਛੋਟ ਹੁਣ 31 ਦਸੰਬਰ ਤੱਕ ਜਾਰੀ ਰਹੇਗੀ ਪਰ ਮੈਡੀਕਲ ਉਪਕਰਨਾਂ ਤੇ ਇਹ ਲਾਭ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਮੈਡੀਕਲ ਉਪਕਰਨਾਂ ਤੇ ਦਿੱਤੀ ਜਾ ਰਹੀ ਛੋਟ 30 ਸਤੰਬਰ ਨੂੰ ਖ਼ਤਮ ਹੋ ਜਾਵੇਗੀ। ਸੀਤਾਰਮਨ ਨੇ ਕਿਹਾ ਕਿ 5 ਪ੍ਰਤੀਸ਼ਤ ਜੀਐਸਟੀ ਸਵਿਗੀ ਤੇ ਜ਼ੋਮਾਟੋ ਵੱਲੋਂ ਡਿਲਵਰੀ ਕਰਨ ਤੇ ਵਸੂਲਿਆ ਜਾਵੇਗਾ।

ਇਸ ਦੇ ਨਾਲ ਹੀ ਬਾਇਓ-ਡੀਜ਼ਲ ਤੇ ਜੀਐਸਟੀ ਦਰ 12 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਵਸਤਾਂ ਦੀ ਢੋਆ-ਢੁਆਈ ਵਾਲੇ ਵਾਹਨਾਂ ਨੂੰ ਕੌਮੀ ਪਰਮਿਟ ਫੀਸ ਤੋਂ ਛੋਟ ਦਿੱਤੀ ਗਈ ਹੈ। ਲੀਜ਼ਡ ਏਅਰਕਰਾਫਟ ਨੂੰ ਦਰਾਮਦ ਕਰਨ ਤੇ ਵੀ ਆਈ-ਜੀਐਸਟੀ ਨਹੀਂ ਲੱਗੇਗਾ। ਸਾਰੇ ਤਰ੍ਹਾਂ ਦੇ ਪੈੱਨਾਂ ’ਤੇ 18 ਪ੍ਰਤੀਸ਼ਤ ਜੀਐਸਟੀ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਨਵਿਆਉਣਯੋਗ ਖੇਤਰ ਦੇ ਕੁਝ ਉਪਕਰਨਾਂ ਤੇ 12 ਪ੍ਰਤੀਸ਼ਤ ਜੀਐਸਟੀ ਲੱਗੇਗਾ। ਜੀਐਸਟੀ ਕੌਂਸਲ ਨੇ ਪਹਿਲੀ ਜਨਵਰੀ ਤੋਂ ਫੁਟਵੀਅਰ ਤੇ ਟੈਕਸਟਾਈਲ ਤੇ ਵੀ ਨਵੀਆਂ ਟੈਕਸ ਦਰਾਂ ਲਾਗੂ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਉਣ ਤੋਂ ਬਾਅਦ ਦੇਸ਼ ਵਿੱਚ ਵੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।

Click to comment

Leave a Reply

Your email address will not be published.

Most Popular

To Top