News

Gmail ਤੇ YouTube ਬੰਦ ਹੋਣ ਦਾ ਗੂਗਲ ਨੇ ਦਿੱਤਾ ਜਵਾਬ

ਬੀਤੇ ਦਿਨ ਮਸ਼ਹੂਰ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਅਤੇ ਮੁਫਤ ਈ-ਮੇਲ ਸੇਵਾ ਪ੍ਰਦਾਨ ਕਰਨ ਵਾਲਾ ਜੀ-ਮੇਲ ਅਚਾਨਕ ਬੰਦ ਹੋ ਗਏ ਸਨ। ਦੁਨੀਆ ਭਰ ਦੇ ਯੂਜ਼ਰਸ ਯੂਟਿਊਬ ਅਤੇ ਜੀਮੇਲ ਦੀ ਵਰਤੋਂ ਕਰਨ ਵਿੱਚ ਅਸਮਰੱਥ ਹੋ ਗਏ ਸਨ ਅਤੇ ਲਗਾਤਾਰ ਸ਼ਿਕਾਇਤਾਂ ਵੀ ਆਈਆਂ ਸਨ।

ਜਿਵੇਂ ਹੀ ਸੋਮਵਾਰ ਸ਼ਾਮ ਨੂੰ ਗੂਗਲ ਦੀਆਂ ਦੋਵੇਂ ਸੇਵਾਵਾਂ ਬੰਦ ਹੋ ਗਈਆਂ, ‘ਗੂਗਲ ਡਾਉਨ’ ਨੇ ਟਵਿੱਟਰ ‘ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਸ਼ਾਮ 6 ਵੱਜ ਕੇ 17 ਮਿੰਟ ਤੇ ਗੂਗਲ ਵੱਲੋਂ ਗੂਗਲ ਵਰਕਸਪੇਸ ਸਟੇਟਸ ਡੈਸ਼ਬੋਰਡ ਤੇ ਜਾਣਕਾਰੀ ਦਿੱਤੀ ਗਈ। ਕੁਝ ਜੀਮੇਲ ਉਪਯੋਗਕਰਤਾਵਾਂ ਲਈ ਸੇਵਾ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ।

ਉਹਨਾਂ ਵੱਲੋਂ ਲਿਖਿਆ ਗਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਜਲਦ ਸਾਰੇ ਉਪਭੋਗਤਾਵਾਂ ਲਈ ਇਸ ਦਾ ਹੱਲ ਹੋ ਜਾਵੇਗਾ। ਕ੍ਰਿਪਾ ਕਰ ਕੇ ਇਹ ਧਿਆਨ ਰੱਖਿਆ ਜਾਵੇ ਕਿ ਇਹ ਅੰਦਾਜ਼ਨ ਸਮਾਂ ਹੈ ਤੇ ਇਸ ਵਿੱਚ ਬਦਲਾਅ ਵੀ ਹੋ ਸਕਦਾ ਹੈ। ਗੂਗਲ ਨੇ ਸੇਵਾਵਾਂ ਪ੍ਰਭਾਵਿਤ ਰਹਿਣ ਨੂੰ ਲੈਕੇ ਇਕ ਬਿਆਨ ਜਾਰੀ ਕੀਤਾ ਗਿਆ ਹੈ।

ਇਸ ਬਿਆਨ ‘ਚ ਕਿਹਾ ਗਿਆ ਹੈ ਕਿ ਅੱਜ 3:47AM PT ‘ਤੇ ਇੰਟਰਨੈਸ਼ਨਲ ਸਟੋਰੇਜ ਕੋਟੇ ਨੂੰ ਲੈਕੇ ਕਰੀਬ 45 ਮਿੰਟ ਤਕ ਅਥੈਂਟੀਕੇਸ਼ਨ ਸਿਸਟਮ ਦੀ ਸਮੱਸਿਆ ਆਈ। ਇਸ ਦੌਰਾਨ ਯੂਜ਼ਰਸ ਨੂੰ ਐਰਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਅਥੈਂਟੀਕੇਸ਼ਨ ਸਿਸਟਮ ਦਾ ਮੁੱਦਾ 4:32AM PT ‘ਤੇ ਸੁਲਝਾ ਲਿਆ ਗਿਆ।

ਗੂਗਲ ਨੇ ਲਿਖਿਆ ਕਿ ਹੁਣ ਬਹਾਲ ਕਰ ਦਿੱਤੀਆਂ ਗਈਆਂ ਹਨ। ਸਾਰਿਆਂ ਦੇ ਪ੍ਰਭਾਵਿਤ ਹੋਣ ਨੂੰ ਲੈ ਕੇ ਉਹਨਾਂ ਨੇ ਮੁਆਫ਼ੀ ਮੰਗੀ ਤੇ ਇਸ ਦੀ ਵਿਆਪਕ ਸਮੀਖਿਆ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਹੋਣ ਦੀ ਉਮੀਦ ਕਰਦੇ ਹਨ। ਗੂਗਲ ਦੀਆਂ ਸੇਵਾਵਾਂ ਇਸ ਤਰ੍ਹਾਂ ਅਗਸਤ ਵਿੱਚ ਵੀ ਪ੍ਰਭਾਵਿਤ ਹੋਈਆਂ ਸਨ।

ਸੋਮਵਾਰ ਸ਼ਾਮ ਪੰਜ ਵਜੇ 25 ਮਿੰਟ ‘ਤੇ ਗੂਗਲ ਦੀ ਪੇਸ਼ੇਵਰ ਈ-ਮੇਲ ਸੇਵਾ ਜੀ-ਸੂਟ ਦੇ ਮੁੱਖ ਪੰਨੇ ‘ਤੇ ਲੋਕਾਂ ਨੂੰ ਇਹ ਸੰਦੇਸ਼ ਦੇਖਣ ਨੂੰ ਮਿਲਿਆ, ‘ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਜੀਮੇਲ ਦੇ ਬੰਦ ਹੋਣ ਨਾਲ ਕਈ ਉਪਭੋਗਕਰਤਾਵਾਂ ਨੂੰ ਦਿੱਕਤ ਹੋਈ ਹੈ। ਇਸ ਦੀ ਵਜ੍ਹਾ ਨਾਲ ਪ੍ਰਭਾਵਿਤ ਉਪਭੋਗਤਾਵਾਂ ਜੀਮੇਲ ਦਾ ਉਪਯੋਗ ਨਹੀਂ ਕਰ ਸਕੇ।’

ਸੰਦੇਸ਼ ‘ਚ ਲਿਖਿਆ ਕਿ ਇਸ ਤੋਂ ਇਲਾਵਾ ਗੂਗਲ ਦੀਆਂ ਹੋਰ ਸੇਵਾ ਗੂਗਲ ਕਲੈਂਡਰ, ਗੂਗਲ ਡ੍ਰਾਈਵ, ਗੂਗਲ ਡੌਕਸ ਤੇ ਗੂਗਲ ਮੀਟ ਵੀ ਪ੍ਰਭਾਵਿਤ ਹੋਈ ਹੈ। ਨੈਟਵਰਕ ਨਾਲ ਜੁੜੀਆਂ ਅੜਚਨਾ ਫੜਨ ਵਾਲੇ ‘ਡਾਊਨ ਡਿਟੈਕਟਰ’ ਨੇ ਵੀ ਦਿਖਾਇਆ ਕਿ ਗੂਗਲ ਦੀ ਜੀਮੇਲ ਤੇ ਯੂਟਿਊਬ ਜਿਹੀਆਂ ਸੇਵਾਵਾਂ ਬੰਦ ਹਨ।

ਗੂਗਲ ਦੀਆਂ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਨੇ ਟਵਿਟਰ ‘ਤੇ ਆਪਣੀ ਭੜਾਸ ਕੱਢੀ। ਟਵਿਟਰ ‘ਤੇ ਗੂਗਲ ਤੇ ਗੂਗਲਡਾਊਨ ਟ੍ਰੈਂਡ ‘ਚ ਰਹੇ ਤੇ ਇਸ ਨਾਲ ਸਬੰਧਤ ਕਰੀਬ 13 ਲੱਖ ਤੋਂ ਜ਼ਿਆਦਾ ਟਵੀਟ ਆਏ।

Click to comment

Leave a Reply

Your email address will not be published.

Most Popular

To Top