ED ਅਫਸਰਾਂ ਖ਼ਿਲਾਫ਼ ਹੋਵੇ ਪਰਚਾ ਦਰਜ: ਸੁਖਪਾਲ ਖਹਿਰਾ

ਕੁੱਝ ਦਿਨ ਪਹਿਲਾਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਸੈਕਟਰ-5 ਵਿੱਚ ਸਥਿਤ ਘਰ ਵਿਚ ਈਡੀ ਦੀ ਟੀਮ ਨੇ ਛਾਪਾ ਮਾਰਿਆ ਗਿਆ ਸੀ। ਛਾਪੇ ਦੌਰਾਨ ਖਹਿਰਾ ਤੋਂ ਪੁੱਛ ਪੜਤਾਲ ਕੀਤੀ ਗਈ ਸੀ। ਇਹ ਪੁੱਛ-ਪੜਤਾਲ ਤਕਰੀਬਨ 9 ਘੰਟੇ ਤੱਕ ਚੱਲੀ ਜਿਸ ਤੋਂ ਬਾਅਦ ਸ਼ਾਮ ਦੇ ਸਮੇਂ ਸੁਖਪਾਲ ਸਿੰਘ ਖਹਿਰਾ ਦੇ ਪੀਏ ਮਨੀਸ਼ ਦੇ ਘਰ ਰੇਡ ਕੀਤੀ, ਜੋ ਕਿ ਭੁਲੱਥ ਵਿਚ ਰਹਿੰਦਾ ਹੈ।

ਇਸ ’ਤੇ ਅੱਜ ਸੁਖਪਾਲ ਖਹਿਰਾ ਨੇ ਇਕ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ, “ਮੈਂ ਚੰਡੀਗੜ੍ਹ ਅਤੇ ਕਪੂਰਥਲਾ ਦੇ SSP ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੇਰੀਆਂ ਰਿਹਾਇਸ਼ਾਂ ਉੱਪਰ 9 ਮਾਰਚ ਨੂੰ ਛਾਪੇਮਾਰੀ ਕਰਨ ਵਾਲੇ ED ਅਫਸਰਾਂ ਖ਼ਿਲਾਫ਼ Covid-19 ਸੰਬੰਧੀ ਹਿਦਾਇਤਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕਰਨ ਬਾਰੇ ਆਖਿਆ। ED ਅਫਸਰਾਂ ਨੇ ਆਪਣੇ Covid negative ਹੋਣ ਦੇ ਸਰਟੀਫ਼ਿਕੇਟ ਨਹੀਂ ਦਿਖਾਏ, ਬਿਨਾਂ ਦਸਤਾਨਿਆਂ, ਬਿਨਾਂ ਮਾਸਕਾਂ ਅਤੇ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੇ ਘਰਾਂ ਦੀ ਹਰ ਵਸਤੂ ਨਾਲ ਛੇੜਛਾੜ ਕੀਤੀ ਜਿਸ ਦੇ ਨਤੀਜੇ ਵਜੋਂ ਮੇਰਾ ਇੱਕ PSO ਕਰੋਨਾ positive ਪਾਇਆ ਗਿਆ ਹੈ ਜੋ ਕਿ ਰੇਡ ਵਾਲੇ ਦਿਨ ਰਾਮਗੜ ਵਿਖੇ ਉਹਨਾਂ ਦੀ ਸਹਾਇਤਾ ਕਰ ਰਿਹਾ ਸੀ।
ਉਕਤ PSO ਰੇਡ ਤੋਂ ਬਾਅਦ ਸਾਡੇ ਸੰਪਰਕ ਵਿੱਚ ਸੀ। ਅਜਿਹਾ ਕਰ ਕੇ ED ਅਫਸਰਾਂ ਨੇ ਮੇਰੇ ਪਰਿਵਾਰ ਅਤੇ ਸਟਾਫ਼ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਮੈਂ ਮੰਗ ਕੀਤੀ ਹੈ ਕਿ ED ਦੇ ਸਾਰੇ ਅਫਸਰਾਂ ਖ਼ਿਲਾਫ਼ Covid-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕੀਤਾ ਜਾਵੇ।”
ਛਾਪੇ ਤੇ ਪ੍ਰਤੀਕਿਰਿਆ ਦਿੰਦਿਆਂ ਉਹਨਾਂ ਕਿਹਾ ਸੀ ਕਿ ਸਰਕਾਰ ਖਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਈਡੀ ਦੇ ਅਧਿਕਾਰੀ ਉਹਨਾਂ ਤੇ ਮਨੀ ਲਾਂਡਰਿੰਗ ਦੋ ਇਲਜ਼ਾਮ ਲਗਾ ਰਹੇ ਹਨ। ਉਹਨਾਂ ਨੇ ਸਾਰਾ ਘਰ ਅਤੇ ਕਾਗਜ਼ਾਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਹਨ ਜੋ ਵੀ ਕਾਰਵਾਈ ਹੋਵੇਗੀ ਉਸ ਵਿੱਚ ਉਹ ਪੁਰ ਅਸੀਗ ਵੀ ਦੇਣਗੇ ਕਿਉਂ ਕਿ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ।
