Main

DGP ਸੁਮੇਧ ਸੈਣੀ ਨੂੰ ਲੈ ਕੇ ਸਿਮਰਜੀਤ ਬੈਂਸ ਨੇ CM ਨੂੰ ਲਿਖੀ ਚਿੱਠੀ, ਕਮਿਸ਼ਨ ਬਿਠਾਉਣ ਦੀ ਕੀਤੀ ਮੰਗ

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਲਈ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਮਿਸ਼ਨ ਬਿਠਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਵਿਚ ਹਾਈਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਅਗਵਾਈ ਵਿਚ ਇਕ ਕਮਿਸ਼ਨ ਬਣਾ ਕੇ ਜਾਂਚ ਕਰਵਾਈ ਜਾਵੇ।

ਉਹਨਾਂ ਅੱਗੇ ਲਿਖਿਆ ਕਿ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੇ ਫਰਾਰ ਹੋ ਕੇ ਆਪਣੇ ‘ਤੇ ਲੱਗੇ ਦੋਸ਼ਾਂ ਦੀ ਆਪ ਹੀ ਪੁਸ਼ਟੀ ਕਰ ਦਿੱਤੀ ਹੈ। ਇਸੇ ਸਬੰਧ ‘ਚ ਮਾਣਯੋਗ ਹਾਈਕੋਰਟ ਨੇ ਸੁਮੇਧ ਸੈਣੀ ਨੂੰ ਭਗੋੜਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨਾਲ ਮਿਲ ਕੇ ਵੱਡੇ ਪੱਧਰ ‘ਤੇ ਮਨੁੱਖਤਾ ਦਾ ਘਾਣ ਕੀਤਾ ਹੈ, ਜਿਸ ਸਬੰਧੀ ਕਈ ਪੁਲਸ ਅਧਿਕਾਰੀ ਸਮੇਤ ਵਾਅਦਾ ਮੁਆਫ਼ ਗਵਾਹ ਵੀ ਬਿਆਨ ਦੇ ਚੁੱਕੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸੁਮੇਧ ਸੈਣੀ ਦੇ ਬਰਾਬਰ ਹੀ ਬਾਦਲ ਪਰਿਵਾਰ ਵੀ ਇਸ ਮਨੁੱਖਤਾ ਦੇ ਘਾਣ ‘ਚ ਦੋਸ਼ੀ ਹੈ ਕਿਉਂਕਿ ਸੁਮੇਧ ਸੈਣੀ ‘ਤੇ ਵੱਡੀ ਗਿਣਤੀ ‘ਚ ਕਤਲਾਂ ਦੇ ਦੋਸ਼ ਲੱਗ ਰਹੇ ਹਨ।

ਬੈਂਸ ਨੇ ਅੱਗੇ ਲਿਖਿਆ ਕਿ ਕਈ ਲੋਕਾਂ ਦੇ ਮਾਣਯੋਗ ਸੈਸ਼ਨ ਕੋਰਟ, ਹਾਈਕੋਰਟ ਅਤੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤਕ ਪਹੁੰਚ ਕਰ ਕੇ ਸੈਣੀ ਨੂੰ ਉਸ ਦੇ ਅੰਜਾਮ ਤਕ ਪਹੁੰਚਾਇਆ ਹੈ ਪਰ ਹਜ਼ਾਰਾਂ ਗਰੀਬਾਂ ਅਤੇ ਮੱਧਵਰਗੀ ਲੋਕ ਅਪਣੇ ਜਿਗਰ ਦੇ ਟੁਕੜਿਆਂ ਨੂੰ ਭਾਣਾ ਮੰਨ ਕੇ ਵਿਸਾਰ ਚੁੱਕੇ ਹਨ।

ਇਹ ਵੀ ਪੜ੍ਹੋ: 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸਿੰਘਾਂ ਨੇ ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ

ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਕਿਹਾ ਕਿ ਸੁਮੇਧ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਆਪਸੀ ਸੰਬੰਧਾਂ ਅਤੇ ਰਲ ਕੇ ਕੀਤੇ ਕਥਿਤ ਜੁਰਮਾਂ ਸਬੰਧੀ ਕਿਸੇ ਹਾਈਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਅਗਵਾਈ ‘ਚ ਇਕ ਕਮਿਸ਼ਨ ਬਣਾ ਕੇ ਜਾਂਚ ਕਰਵਾਈ ਜਾਵੇ ਤਾਂ ਜੋ ਅਣਸੁਲਝੇ ਕੇਸ ਦੀ ਆੜ ‘ਚ ਬਾਦਲ ਪਰਿਵਾਰ ਵੱਲੋਂ ਅਤੇ ਸੈਣੀ ਵੱਲੋਂ ਕੀਤੇ ਜੁਰਮ ਲੋਕਾਂ ਦੇ ਸਾਹਮਣੇ ਆ ਸਕਣ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲ ਸਕੇ।

Click to comment

Leave a Reply

Your email address will not be published.

Most Popular

To Top