CM ਮਾਨ ਵੱਲੋਂ ਲੁਧਿਆਣਾ ‘ਚ ਵੇਰਕਾ ਪਲਾਂਟ ਦਾ ਉਦਘਾਟਨ, ਕਿਹਾ, ਸਾਡਾ ਧਿਆਨ ਰੁਜ਼ਗਾਰ ਵੱਲ ਹੈ

 CM ਮਾਨ ਵੱਲੋਂ ਲੁਧਿਆਣਾ ‘ਚ ਵੇਰਕਾ ਪਲਾਂਟ ਦਾ ਉਦਘਾਟਨ, ਕਿਹਾ, ਸਾਡਾ ਧਿਆਨ ਰੁਜ਼ਗਾਰ ਵੱਲ ਹੈ

ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ 105 ਕਰੋੜ ਦੀ ਲਾਗਤ ਨਾਲ ਲੱਗੇ ਦੁੱਧ ਪ੍ਰੋਸੈਸਿੰਗ ਅਤੇ ਮੱਖਣ ਪਲਾਂਟ ਦਾ ਉਦਘਾਟਨ ਕੀਤਾ ਹੈ। ਨਵੇਂ ਦੁੱਧ ਪ੍ਰੋਸੈਸਿੰਗ ਪਲਾਂਟ ਦੇ ਲੱਗਣ ਨਾਲ ਪਲਾਂਟ ਵਿੱਚ ਦੁੱਧ ਦੀ ਪ੍ਰੋਸੈਸਿੰਗ ਕਰਨ ਦੀ ਸਮਰੱਥਾ 5 ਲੱਖ ਲੀਟਰ ਤੋਂ ਵੱਧ ਕੇ 9 ਲੱਖ ਲੀਟਰ ਹੋ ਜਾਵੇਗੀ।

Image

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਹੁਣ ਤਰੱਕੀ ਦੇ ਰਾਹ ਤੇ ਚੱਲ ਪਿਆ ਹੈ। ਪੁਰਾਣੇ ਸਿਸਟਮ ਦੀ ਸਫ਼ਾਈ ਲਈ 6 ਮਹੀਨੇ ਲੱਗ ਗਏ। ਉਹਨਾਂ ਕਿਹਾ ਕਿ, ਪੰਜਾਬ ਵਿੱਚ ਬਹੁਤ ਸਾਰੀ ਇੰਡਸਟਰੀ ਆ ਰਹੀ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਰੁਜ਼ਗਾਰ ਵੀ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਤੋਂ ਕੋਈ ਵੀ ਉਦਯੋਗਪਤੀਆਂ ਤੋਂ ਹਿੱਸਾ ਨਹੀਂ ਮੰਗਦਾ।

Image

ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਜਲਦ ਹੀ 2600 ਕਰੋੜ ਦਾ ਟਾਟਾ ਸਟੀਲ ਦਾ ਪਲਾਂਟ ਵੀ ਆ ਰਿਹਾ ਹੈ।

Image

ਸੀਐਮ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਬਣਾਉਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਵੇਰਕਾ ਬਹੁਤ ਸਾਰਾ ਰੁਜ਼ਗਾਰ ਪੈਦਾ ਕਰ ਸਕਦਾ ਹੈ।

Leave a Reply

Your email address will not be published.