CM ਮਾਨ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਰੀਟ੍ਰੀਟ ਸੈਰਾਮਨੀ ਦਾ ਮਾਣਿਆ ਆਨੰਦ, ਨੌਜਵਾਨਾਂ ਨਾਲ ਕੀਤੀ ਗੱਲਬਾਤ

 CM ਮਾਨ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਰੀਟ੍ਰੀਟ ਸੈਰਾਮਨੀ ਦਾ ਮਾਣਿਆ ਆਨੰਦ, ਨੌਜਵਾਨਾਂ ਨਾਲ ਕੀਤੀ ਗੱਲਬਾਤ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਭਾਰਤ-ਪਾਕਿਸਤਾਨ ਦੀ ਅਟਾਰੀ ਵਾਹਗਾ ਸਰਹੱਦ ਦੀ ਰੀਟਰੀਟ ਦਾ ਆਨੰਦ ਮਾਣਿਆ। ਅਟਾਰੀ ਸਰਹੱਦ ਵਿਖੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਉਹਨਾਂ ਦੇ ਪਤਨੀ ਦਾ ਬੀਐਸਐਫ ਦੇ ਡੀਆਈਜੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜੱਥੇਦਾਰ ਹਰਪ੍ਰੀਤ ਸਿੰਘ ਸੂਦਨ, ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਆਪ ਆਗੂ ਗੁਰਸ਼ਰਨ ਸਿੰਘ ਗੋਲਡੀ ਤੇ ਹੋਰਨਾਂ ਨੇ ਸਵਾਗਤ ਕੀਤਾ।

ਮਾਨ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦੇ ਰਖਵਾਲਿਆਂ ਤੇ ਮਾਣ ਹੈ ਤੇ ਉਹ ਉਮੀਦ ਕਰਦੇ ਹਨ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਅ ਰਹੇ ਹਨ।

ਉਹਨਾਂ ਕਿਹਾ ਕਿ ਦੇਸ਼ਵਾਸੀ ਜਦੋਂ ਆਪਣੇ ਘਰਾਂ ਵਿੱਚ ਆਰਾਮ ਕਰ ਰਹੇ ਹੁੰਦੇ ਹਨ ਤਾਂ ਰਾਤ ਸਮੇਂ ਸਾਡੇ ਦੇਸ਼ ਦੇ ਰਖਵਾਲੇ ਸਰਹੱਦਾਂ ਤੇ ਅੱਤ ਦੀ ਠੰਡ ਤੇ ਗਰਮੀ ਵਿੱਚ ਡਿਊਟੀ ਨਿਭਾਉਂਦੇ ਹੋਏ ਦੇਸ਼ ਦੀ ਰੱਖਿਆ ਕਰ ਰਹੇ ਹੁੰਦੇ ਹਨ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ, ਅਟਾਰੀ-ਵਾਹਗਾ ਸਰਹੱਦ ਵਿਖੇ ਰੀਟ੍ਰੀਟ ਸੈਰੇਮਨੀ ‘ਚ ਸ਼ਿਰਕਤ ਕੀਤੀ…

Image

ਜਵਾਨਾਂ ਦਾ ਦੇਸ਼ ਪ੍ਰਤੀ ਜੋਸ਼-ਜਨੂੰਨ ਵੇਖਦੇ ਹੀ ਬਣਦਾ ਸੀ…ਇਹੀ ਜੋਸ਼ ਤੇ ਜਨੂੰਨ ਸਾਡੀ ਸਰਹੱਦਾਂ ‘ਤੇ ਰਾਖੀ ਕਰਦਾ ਹੈ ਤੇ ਸਾਨੂੰ ਘਰਾਂ ‘ਚ ਮਹਿਫੂਜ਼ ਰੱਖਦਾ ਹੈ…ਜਵਾਨਾਂ ਨੂੰ ਮਿਲ ਕੇ ਖ਼ੁਸ਼ੀ ਹੋਈ…ਇਹ ਪਲ਼ ਮੇਰੇ ਲਈ ਯਾਦਗਾਰ ਸਨ…

Leave a Reply

Your email address will not be published.