CM ਮਾਨ ਦਾ ਵੱਡਾ ਐਲਾਨ, ਪਿੰਡ ਰਾਏਸਰ ਵਿਖੇ ’ਚ ਸੰਤ ਰਾਮ ਉਦਾਸੀ ਦੇ ਨਾਂਅ ‘ਤੇ ਬਣੇਗੀ ਲਾਇਬਰੇਰੀ
By
Posted on

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਨਵੀ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ਤੋਂ ਜਾਣੂੰ ਕਰਵਾਉਣ ਲਈ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਉਨ੍ਹਾਂ ਦੇ ਨਾਂਅ ‘ਤੇ ਇਕ ਵਿਸ਼ਾਲ ਲਾਇਬਰੇਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਅਕਸਰ ਜਨਤਕ ਮੁੱਦੇ ਉਠਾਉਂਦੇ ਹੋਏ ਸੰਤ ਰਾਮ ਉਦਾਸੀ ਜੀ ਦੀਆਂ ਕਵਿਤਾਵਾਂ ਦਾ ਹਵਾਲਾ ਦਿੰਦੇ ਹਨ। ਉਹਨਾਂ ਟਵੀਟ ਕਰਦਿਆਂ ਲਿਖਿਆ ਕਿ, “ਅੱਜ ਪੰਜਾਬ ਦੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਜੀ ਦੇ ਪਰਿਵਾਰ ਨਾਲ਼ ਮੁਲਾਕਾਤ ਕੀਤੀ।
ਓਹਨਾਂ ਦਾ ਹਰ ਸ਼ਬਦ ਮਨ ਵਿੱਚ ਇਨਕਲਾਬ ਦੀ ਭਾਵਨਾ ਭਰ ਦਿੰਦਾ ਹੈ। ਨਵੀਂ ਪੀੜ੍ਹੀ ਨੂੰ ਉਹਨਾਂ ਦੀ ਸੋਚ ਤੋਂ ਜਾਣੂ ਕਰਵਾਉਣ ਲਈ ਅਸੀਂ ਉਹਨਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਓਹਨਾਂ ਦੇ ਨਾਮ ‘ਤੇ ਇੱਕ ਵਿਸ਼ਾਲ ਲਾਇਬ੍ਰੇਰੀ ਬਨਾਉਣ ਦਾ ਫੈਸਲਾ ਕੀਤਾ ਹੈ।”
