CM ਭਗਵੰਤ ਮਾਨ ਨੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦੀ ਦਿੱਤੀ ਵਧਾਈ, ਕਿਹਾ, ਦੀਵਾਲੀ ਦਾ ਦਿੱਤਾ ਤੋਹਫ਼ਾ

 CM ਭਗਵੰਤ ਮਾਨ ਨੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦੀ ਦਿੱਤੀ ਵਧਾਈ, ਕਿਹਾ, ਦੀਵਾਲੀ ਦਾ ਦਿੱਤਾ ਤੋਹਫ਼ਾ

ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦੇ ਮੇਲਬੋਰਨ ਵਿੱਚ ਇਤਿਹਾਸ ਰੱਚਿਆ ਹੈ। ਭਾਰਤੀ ਟੀਮ ਨੇ ਪਾਕਿਸਤਾਨ ਦੇ ਖਿਲਾਫ਼ ਚਮਤਕਾਰੀ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਵਿਰਾਟ ਕੋਹਲੀ ਮੈਚ ਦੇ ਸਟਾਰ ਰਹੇ। ਵਿਰਾਟ ਕੋਹਲੀ ਦੀ ਵਜ੍ਹਾ ਕਾਰਨ ਭਾਰਤ ਦੀ ਜਿੱਤ ਯਕੀਨੀ ਬਣੀ। ਉਹਨਾਂ ਨੇ 50 ਗੇਂਦਾਂ ਵਿੱਚ 82 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਦੌਰਾਨ ਪੂਰੇ ਦੇਸ਼ ਵਿੱਚ ਭਾਰਤ ਦੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ।

ਫਿਲਮ ਇੰਡਸਟਰੀ, ਖੇਡ  ਜਗਤ ਤੋਂ ਲੈ ਕੇ ਸਿਆਸਤਦਾਨਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਪੂਰੇ ਦੇਸ਼ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡੀਆ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ, #T20WorldCup2022 ਦੌਰਾਨ ਭਾਰਤ ਦੀ ਪਾਕਿਸਤਾਨ ‘ਤੇ 4 ਵਿਕਟਾਂ ਨਾਲ ਜਿੱਤ ਨੇ ਪੂਰੇ ਭਾਰਤ ਵਾਸੀਆਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤਾ… @virat.kohli ਤੇ ਪੰਜਾਬ ਦੀ ਸ਼ਾਨ @_arshdeep.singh__ ਸਮੇਤ ਸਾਰੀ ਟੀਮ ਨੇ ਵਧੀਆ ਖੇਡ ਦਿਖਾਈ…ਸਾਰੀ ਟੀਮ ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ… ਚੱਕਦੇ ਇੰਡੀਆ…!

ਦੱਸ ਦਈਏ ਕਿ ਇਸ ਮੈਚ ‘ਚ ਪਾਕਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਸਕੋਰ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਪਾਕਿਸਤਾਨ ਖਿਲਾਫ ਫਲਾਪ ਸ਼ੋਅ ਜਾਰੀ ਹੈ।

ਇਸ ਦੇ ਨਾਲ ਹੀ ਹਰਿਸ ਰੌਫ ਨੇ ਰੋਹਿਤ ਨੂੰ ਚਾਰ ਦੌੜਾਂ ਦੇ ਨਿੱਜੀ ਸਕੋਰ ‘ਤੇ ਪੈਵੇਲੀਅਨ ਦਾ ਰਸਤਾ ਦਿਖਾਇਆ। ਪਾਕਿਸਤਾਨ ਦੇ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਰੋਹਿਤ ਦਾ ਰਿਕਾਰਡ ਬਹੁਤ ਖਰਾਬ ਰਿਹਾ ਹੈ ਅਤੇ ਇਹ ਜਾਰੀ ਹੈ। ਰੋਹਿਤ ਨੇ ਪਾਕਿਸਤਾਨ ਖਿਲਾਫ ਹੁਣ ਤੱਕ ਖੇਡੇ ਗਏ 11 ਮੈਚਾਂ ਦੀਆਂ 10 ਪਾਰੀਆਂ ‘ਚ ਸਿਰਫ 114 ਦੌੜਾਂ ਬਣਾਈਆਂ ਹਨ। ਪਾਕਿਸਤਾਨ ਖਿਲਾਫ ਉਸ ਦੀ ਬੱਲੇਬਾਜ਼ੀ ਔਸਤ 14.25 ਰਹੀ ਹੈ, ਜਦਕਿ ਉਸ ਦਾ ਸਟ੍ਰਾਈਕ ਰੇਟ ਵੀ 120 ਤੋਂ ਘੱਟ ਰਿਹਾ ਹੈ।

Leave a Reply

Your email address will not be published.