CM ਨਿਤੀਸ਼ ਦੀ ਚੋਣ ਸਭਾ ’ਚ ਲੋਕਾਂ ਨੇ ਕੀਤਾ ਹੰਗਾਮਾ; ਚੱਲੀਆਂ ਕੁਰਸੀਆਂ, ਨਿਤੀਸ਼ ਖਿਲਾਫ਼ ਲੱਗੇ ਨਾਅਰੇ

 CM ਨਿਤੀਸ਼ ਦੀ ਚੋਣ ਸਭਾ ’ਚ ਲੋਕਾਂ ਨੇ ਕੀਤਾ ਹੰਗਾਮਾ; ਚੱਲੀਆਂ ਕੁਰਸੀਆਂ, ਨਿਤੀਸ਼ ਖਿਲਾਫ਼ ਲੱਗੇ ਨਾਅਰੇ

ਬਿਹਾਰ ਵਿੱਚ ਇਸ ਸਮੇਂ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ ਤੇ ਚੱਲ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਮੰਚ ਤੇ ਭਾਸ਼ਣ ਦੇ ਰਹੇ ਸਨ ਕਿ ਅਚਾਨਕ ਅਜਿਹਾ ਮਾਹੌਲ ਬਣ ਗਿਆ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਇੱਧਰ ਮੰਚ ’ਤੇ ਭਾਸ਼ਣ ਦਿੰਦੇ ਰਹੇ ਉੱਧਰ ਚੋਣ ਸਭਾ ’ਚ ਉਨ੍ਹਾਂ ਨੂੰ ਸੁਣਨ ਆਏ ਨੌਜਵਾਨਾਂ ਵਿਚਾਲੇ ਖੂਬ ਘਸੁੰਨ-ਮੁੱਕੇ ਚੱਲਦੇ ਰਹੇ ਅਤੇ ਇਸ ਦੌਰਾਨ ਲੋਕਾਂ ਨੇ ਕੁਰਸੀਆਂ ਵੀ ਇਕ-ਦੂਜੇ ’ਤੇ ਸੁੱਟੀਆਂ।

ਦਰਅਸਲ ਚੋਣ ਸਭਾ ਦੌਰਾਨ ਸੀਟੀਈਟੀ-ਬੀਟੀਈਟੀ ਪਾਸ ਅਧਿਆਪਕ ਉਮੀਦਵਾਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਨਿਤੀਸ਼ ਕੁਮਾਰ ਭਾਸ਼ਣ ਦੇ ਰਹੇ ਸਨ ਤਾਂ ਦੂਜੇ ਪਾਸੇ ਅਧਿਆਪਕ ਉਮੀਦਵਾਰ ਨਿਤੀਸ਼ ਕੁਮਾਰ ਨੌਕਰੀ ਦਿਓ-ਨੌਕਰੀ ਦਿਓ, ਸਿੱਖਿਆ ਮੰਤਰੀ ਹਾਏ-ਹਾਏ, ਨਿਤੀਸ਼ ਕੁਮਾਰ ਸ਼ਰਮ ਕਰੋ’ਦੇ ਨਾਅਰੇ ਲਗਾ ਕੇ ਬਹਾਲ ਕਰਨ ਦੀ ਮੰਗ ਕਰ ਰਹੇ ਸਨ।

ਜਦੋਂ ਮਾਹੌਲ ਜ਼ਿਆਦਾ ਗਰਮ ਹੋ ਗਿਆ ਤਾਂ ਨਿਤੀਸ਼ ਦੇ ਸਮਰਥਕਾਂ ਨੇ ਉਮੀਦਵਾਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਇੱਕ-ਦੂਜੇ ਤੇ ਕੁਰਸੀਆਂ ਸੁੱਟੀਆਂ ਗਈਆਂ।

ਇਹ ਘਟਨਾ ਸ਼ੁੱਕਰਵਾਰ ਨੂੰ ਕੁਢਨੀ ਵਿਧਾਨ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਜਦ ਉਮੀਦਵਾਰ ਦੇ ਸਮਰਥਕ ਅਤੇ ਪ੍ਰਚਾਰ ਲਈ ਆਯੋਜਿਤ ਰੈਲੀ ਦੀ ਹੈ। ਇਸ ਘਟਨਾ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਈ ਲੋਕ ਕੁਰਸੀਆਂ ਸੁੱਟਦੇ ਨਜ਼ਰ ਆ ਰਹੇ ਹਨ। ਕੁਝ ਤਾਂ ਖੰਭੇ ਤੇ ਵੀ ਚੜ੍ਹੇ ਹੋਏ ਹਨ। ਅਜੇ ਤੱਕ ਜੇਡੀਯੂ ਵੱਲੋਂ ਇਸ ਘਟਨਾ ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *