News

CM ਚੰਨੀ ਦੇ ਹਲਕੇ ‘ਚ ਡਿਸਪੈਂਸਰੀ ਵੇਖਣ ਪਹੁੰਚੇ ਦਿੱਲੀ ਦੇ ਸਿਹਤ ਮੰਤਰੀ, ਖੋਲ੍ਹੀਆਂ ਪੋਲਾਂ

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁੱਖ ਮੰਤਰੀ ਚੰਨੀ ਦੇ ਹਲਕੇ ਦੀ ਡਿਸਪੈਂਸਰੀ ਵੇਖਣ ਪਹੁੰਚੇ। ਉਹਨਾਂ ਨੇ ਕਿਹਾ ਕਿ ਮੈਂ ਖ਼ਾਸ ਤੌਰ ਤੇ ਮੁੱਖ ਮੰਤਰੀ ਦੇ ਹਲਕੇ ਵਿੱਚ ਡਿਸਪੈਂਸਰੀ ਦੇ ਹਾਲਾਤ ਵੇਖਣਾ ਚਾਹੁੰਦਾ ਸੀ ਤੇ ਮੈਨੂੰ ਡਿਸਪੈਂਸਰੀ ਦੇ ਹਾਲਾਤ ਵੇਖ ਕੇ ਬਹੁਤ ਹੈਰਾਨੀ ਹੋਈ ਹੈ।

May be an image of outdoors and brick wall

ਉਹਨਾਂ ਕਿਹਾ ਕਿ ਉਹਨਾਂ ਦੇ ਆਉਣ ਦੀ ਖ਼ਬਰ ਮਿਲਦੇ ਹੀ ਡਿਸਪੈਂਸਰੀ ਨੂੰ ਰੰਗ-ਰੋਗਨ ਕਰਵਾਇਆ ਜਾਣ ਲੱਗ ਪਿਆ ਹੈ ਪਰ ਇਹ ਸਿਰਫ਼ ਸਾਹਮਣੇ ਤੋਂ ਚਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਮੁੱਖ ਬਿਲਡਿੰਗ ਤੇ ਜਿੰਦਾ ਲਾਇਆ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਡਿਸਪੈਂਸਰੀ ਦਾ ਮੁਫ਼ਤ ਦਵਾਈਆਂ ਵਾਲਾ ਕਮਰਾ ਵੀ ਦਿਖਾਇਆ ਜਿਸ ਵਿੱਚ ਕੂੜਾ ਖਿਲਰਿਆ ਪਿਆ ਸੀ ਅਤੇ ਬਾਥਰੂਮਾਂ ਦੀ ਹਾਲਤ ਵੀ ਠੀਕ ਨਹੀਂ ਸੀ।

May be an image of indoor

ਸਤੇਂਦਰ ਜੈਨ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ਦੀ ਡਿਸਪੈਂਸਰੀ ਦੇ ਮਾੜੇ ਹਾਲਾਤ ਦਾ ਜ਼ਿਕਰ ਕਰਦਿਆਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਜੇ ਮੁੱਖ ਮੰਤਰੀ ਦੇ ਹਲਕੇ ਵਿੱਚ ਸਿਹਤ ਸਹੂਲਤਾਂ ਦੇ ਇਹੋ ਜਿਹੇ ਹਾਲਾਤ ਨੇ ਤਾਂ ਪੂਰੇ ਪੰਜਾਬ ਵਿੱਚ ਕਿੰਨੇ ਬੁਰੇ ਹੋਣਗੇ। ਉਹਨਾਂ ਕਿਹਾ ਕਿ ਡਿਸਪੈਂਸਰੀ ਵਿੱਚ ਨਾ ਦਵਾਈਆਂ ਹਨ ਅਤੇ ਨਾ ਮੈਡੀਕਲ ਟੈਸਟ ਕਰਨ ਦਾ ਕੋਈ ਪ੍ਰਬੰਧ ਹੈ।

ਉਹਨਾਂ ਕਿਹਾ ਕਿ ਲੋਕਾਂ ਨਾਲ ਗੱਲ ਕਰਕੇ ਪਤਾ ਲੱਗਾ ਕਿ ਕਦੇ-ਕਦੇ ਫਾਰਮਸਿਸਟ ਆਉਂਦਾ ਹੈ ਪਰ ਡਾਕਟਰ ਕਦੇ ਨਹੀਂ ਆਇਆ। ਸਤੇਂਦਰ ਜੈਨ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ ਬੇਹਾਲ ਸਿਹਤ ਸਹੂਲਤਾਂ ਨੂੰ ਸਿਰਫ਼ ਆਮ ਆਦਮੀ ਪਾਰਟੀ ਦੀ ਈਮਾਨਦਾਰ ਸਰਕਾਰ ਹੀ ਠੀਕ ਕਰ ਸਕਦੀ ਹੈ।

Click to comment

Leave a Reply

Your email address will not be published.

Most Popular

To Top