BSF ਨੇ ਵੱਡੀ ਮਾਤਰਾ ’ਚ 3 AK-47, ਤਿੰਨ ਪਿਸਤੌਲ ਸਮੇਤ ਕਈ ਹਥਿਆਰਾਂ ਦਾ ਜ਼ਖ਼ੀਰਾ ਕੀਤਾ ਬਰਾਮਦ

 BSF ਨੇ ਵੱਡੀ ਮਾਤਰਾ ’ਚ 3 AK-47, ਤਿੰਨ ਪਿਸਤੌਲ ਸਮੇਤ ਕਈ ਹਥਿਆਰਾਂ ਦਾ ਜ਼ਖ਼ੀਰਾ ਕੀਤਾ ਬਰਾਮਦ

ਪੰਜਾਬ ਵਿੱਚ ਸੁਰੱਖਿਆ ਬਲ ਨੇ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਭੇਜਿਆ ਗਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

Image

ਬੀਐਸਐਫ ਪੰਜਾਬ ਫਰੰਟੀਅਰ ਦੇ ਡੀਆਈਜੀ ਕੰਮ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀਐਸਐਫ ਦੀ 136 ਬਟਾਲੀਨ ਨੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀਓਪੀ ਜਗਦੀਸ਼ ਤੇ ਇੱਕ ਹਥਿਆਰਾਂ ਦੇ ਜ਼ਖ਼ੀਰੇ ਨਾਲ ਭਰਿਆ ਹੋਇਆ ਬੈਗ ਬਰਾਮਦ ਕੀਤਾ ਹੈ।

Image

ਜਾਂਚ ਕਰਨ ਵਿੱਚ ਬੈਗ ਵਿੱਚੋਂ 6 ਖਾਲੀ ਮੈਗਜ਼ੀਨਾਂ ਸਮੇਤ ਏਕੇ 47 ਰਾਈਫਲਾਂ, 6 ਹੋਰ ਖਾਲੀ ਮੈਗਜ਼ੀਨਾਂ ਦੇ ਨਾਲ 3 ਮਿਨੀ ਏਕੇ 47 ਰਾਈਫਲਾਂ, 6 ਖਾਲੀ ਮੈਗਜ਼ੀਨਾਂ ਦੇ ਨਾਲ ਤਿੰਨ ਪਿਸਤੌਲ ਅਤੇ 200 ਕਾਰਤੂਸ ( 100 ਪਿਸਤੌਲ ਦੇ ਅਤੇ 100 ਰਾਈਫ਼ਲ ਦੇ ਕਾਰਤੂਸ) ਬਰਾਮਦ ਹੋਏ ਹਨ। ਬੀ.ਐੱਸ.ਐੱਫ. ਦੇ ਜਵਾਨਾਂ ਅਨੁਸਾਰ ਹਥਿਆਰਾਂ ਦਾ ਇਹ ਜ਼ਖ਼ੀਰਾ ਜੀਰੋ ਲਾਈਨ ਤੋਂ ਬਰਾਮਦ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ-ਪਾਕਿ ਬਾਰਡਰ ’ਤੇ ਬੀ.ਐੱਸ.ਐੱਫ. ਪੂਰੀ ਤਰ੍ਹਾਂ ਨਾਲ ਚੌਕਸ ਰਹਿੰਦੇ ਹੋਏ ਡਿਊਟੀ ਕਰ ਰਹੀ ਹੈ

Leave a Reply

Your email address will not be published.