BSF ਨੂੰ ਮਿਲੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਕੀਤੀ ਗਈ ਬਰਾਮਦ!

 BSF ਨੂੰ ਮਿਲੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਕੀਤੀ ਗਈ ਬਰਾਮਦ!

ਭਾਰਤ-ਪਾਕਿਸਤਾਨ ਸਰਹੱਦ ਤੋਂ ਇੱਕ ਵਾਰ ਫਿਰ ਹੈਰੋਇਨ ਮਿਲਣ ਦੀ ਖ਼ਬਰ ਮਿਲੀ ਹੈ। ਸੀਮਾ ਸੁਰੱਖਿਆ ਬਲ ਨੇ ਸਰਹੱਦ ’ਤੇ ਤਸਕਰਾਂ ਵੱਲੋਂ ਟਰੈਕਟਰ ਦੀ ਹੁੱਕ ‘ਚ ਲਕੋ ਕੇ ਰੱਖੀ 395 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਦੱਸਿਆ ਕਿ, ਅਬੋਹਰ ਸੈਕਟਰ ਇਲਾਕੇ ’ਚ ਕੰਡਿਆਲੀ ਤਾਰ ਖੇਤਰ ’ਚ ਗਸ਼ਤ ਦੌਰਾਨ ਜਵਾਨਾਂ ਨੇ ਹੈਂਡ ਪੰਪ ਕੋਲ ਟਰੈਕਟਰ ਦੀ ਹੁੱਕ ਅਤੇ ਲੋਹੇ ਦੀ ਰਾਡ ਪਈ ਵੇਖੀ।

11 Unbelievable Moments from Cocaine's Early Medical History | Mental Floss

 

ਜਵਾਨਾਂ ਵੱਲੋਂ ਉਸ ਨੂੰ ਚੁੱਕਿਆ ਗਿਆ ਤੇ ਕਿਹਾ ਕਿ ਇਹ ਭਾਰ ਵਿੱਚ ਆਮ ਹੁੱਕ ਨਾਲੋਂ ਵੱਧ ਸੀ। ਸ਼ੱਕ ਹੋਣ ’ਤੇ ਇਸ ਨੂੰ ਤੋੜ ਕੇ ਚੈੱਕ ਕੀਤਾ ਗਿਆ ਤਾਂ ਹੁੱਕ ਵਿੱਚੋਂ 305 ਗ੍ਰਾਮ ਅਤੇ ਲੋਹੇ ਦੀ ਦੀ ਰਾਡ ’ਚੋਂ 90 ਗ੍ਰਾਮ ਹੈਰੋਇਨ ਮਿਲੀ। ਜਾਣਕਾਰੀ ਮੁਤਾਬਕ ਬਰਾਮਦ ਹੈਰੋਇਨ ਦੀ ਕੀਮਤ 1.97 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ BSF ਵੱਲੋਂ ਇਸ ਤੋਂ ਪਹਿਲਾਂ ਵੀ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।

Leave a Reply

Your email address will not be published.