Main

BREAKING NEWS: ਚੰਡੀਗੜ੍ਹ ਤੋਂ 16 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਅੰਤਰਰਾਜੀ ਬੱਸ ਸੇਵਾ!

Chandigarh Bus Stand

ਚੰਡੀਗੜ੍ਹ: ਚੰਡੀਗੜ੍ਹ ਤੋਂ ਅੰਤਰ ਰਾਜੀ ਬੱਸ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਹ ਸੇਵਾ 16 ਸਤੰਬਰ ਨੂੰ ਸ਼ੁਰੂ ਹੋਵੇਗੀ। ਯੂਟੀ ਪ੍ਰਸ਼ਾਸ਼ਨ ਨੇ ਰਾਜਾਂ ਨੂੰ ਚਿੱਠੀ ਲਿਖ ਕੇ 16 ਸਤੰਬਰ ਤੋਂ ਬੱਸ ਸਰਵਿਸ ਸ਼ੁਰੂ ਕਰਨ ਦੀ ਸੂਚਨਾ ਦੇ ਦਿੱਤੀ ਹੈ। ਇਸ ਫ਼ੈਸਲੇ ਦੇ ਨਾਲ ਹੋਰ ਰਾਜਾਂ ਦੀਆਂ ਬੱਸਾਂ ਨੂੰ ਵੀ 16 ਤਰੀਕ ਤੋਂ ਹੀ ਚੰਡੀਗੜ੍ਹ ਵਿਚ ਦਾਖਲ ਹੋਣ ਲਈ ਮਨਜ਼ੂਰੀ ਮਿਲ ਜਾਵੇਗੀ। ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਅਪਣਾ ਕੇ ਇਹਨਾਂ ਨੂੰ ਚਾਲੂ ਕੀਤਾ ਜਾਵੇਗਾ। ਇਸ ਦੌਰਾਨ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਗਿੰਗ 50 ਫ਼ੀਸਦ ਸਵਾਰੀਆਂ ਨੂੰ ਬੱਸਾਂ ਵਿਚ ਸਫ਼ਰ ਕਰਨ ਦੀ ਮਨਜ਼ੂਰੀ ਮਿਲੀ ਹੈ।

ਸਮਾਜਿਕ ਦੂਰੀ ਦਾ ਧਿਆਨ ਰੱਖਣ ਲਈ ਬੱਸਾਂ ਵਿਚ ਇੰਨੀਆਂ ਹੀ ਸਵਾਰੀਆਂ ਬਿਠਾਈਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਯਾਤਰੀਆਂ ਨੂੰ ਕੇਵਲ ਆਈਐਸਬੀਟੀ-17 ਅਤੇ ਆਈਐਸਬੀਟੀ 43 ਤੋਂ ਹੀ ਬੱਸਾਂ ਤੋਂ ਚੜਾਇਆ ਤੇ ਉਤਾਰਿਆ ਜਾਵੇਗਾ। ਹੋਰ ਕਿਤੇ ਵੀ ਬੱਸ ਨਹੀਂ ਰੁਕੇਗੀ। ਆਈਐਸਬੀਟੀ-17 ਅਤੇ 43 ਵਿਚ ਕਿਸੇ ਵੀ ਕਾਉਂਟਰ ਤੇ ਟਿਕਟ ਨਹੀਂ ਮਿਲੇਗੀ। ਕੇਵਲ ਆਨਲਾਈਨ ਬੁਕਿੰਗ ਜਾਂ ਫਿਰ ਬੱਸ ਦੇ ਅੰਦਰ ਹੀ ਟਿਕਟ ਮਿਲੇਗੀ। ਬੱਸਾਂ ਵਿਚ ਯਾਤਰੀਆਂ ਨੂੰ ਇਕ ਸੀਟ ਖਾਲੀ ਛੱਡ ਕੇ ਬਿਠਾਇਆ ਜਾਵੇਗਾ।

TikTok ਯੂਜ਼ਰ ਲਈ ਵੱਡੀ ਖੁਸ਼ਖਬਰੀ, TikTok ਦੀ ਭਾਰਤ ਵਿਚ ਫਿਰ ਹੋ ਸਕਦੀ ਹੈ ਵਾਪਸੀ!

ਨਾਲ ਹੀ ਬਿਨਾਂ ਮਾਸਕ ਤੋਂ ਬੱਸ ਵਿਚ ਕਿਸੇ ਨੂੰ ਬੈਠਣ ਦੀ ਆਗਿਆ ਨਹੀਂ ਹੋਵੇਗੀ। ਬੱਸ ਨੂੰ ਹਰ ਵਾਰ ਯਾਤਰਾ ਤੋਂ ਪਹਿਲਾਂ ਸੈਨੇਟਾਈਜ਼ਰ ਕੀਤਾ ਜਾਵੇਗਾ। ਹਰ ਯਾਤਰੀ ਦੇ ਫੋਨ ਵਿਚ ਆਰੋਗਿਆ ਸੇਤੂ ਐਪ ਰੱਖਣਾ ਲਾਜ਼ਮੀ ਹੋਵੇਗਾ। ਦਸ ਦਈਏ ਕਿ ਚੰਡੀਗੜ੍ਹ ਵਿਚ ਮਾਰਚ ਵਿਚ ਲਾਕਡਾਊਨ ਲੱਗਣ ਤੋਂ ਬਾਅਦ ਤੋਂ ਹੀ ਪਬਲਿਕ ਟ੍ਰਾਂਸਪੋਰਟ ਸਰਵਿਸ ਬੰਦ ਹੋ ਗਈ ਸੀ। ਇਸ ਦੇ 3 ਮਹੀਨਿਆਂ ਬਾਅਦ ਟ੍ਰਾਈਸਿਟੀ ਵਿਚ ਲੋਕਲ ਬਸ ਸਰਵਿਸ ਤਾਂ ਸ਼ੁਰੂ ਹੋ ਗਈ ਸੀ ਪਰ ਲੰਮੇ ਰੂਟ ਵਾਲੀ ਸਰਵਿਸ ਬੰਦ ਕਰ ਦਿੱਤੀ ਸੀ। ਇਸ ਦੌਰਾਨ ਕਿਸੇ ਵੀ ਰਾਜ ਵਿਚ ਬੱਸ ਨੂੰ ਚੰਡੀਗੜ੍ਹ ਵਿਚ ਐਂਟਰੀ ਨਹੀਂ ਮਿਲ ਰਹੀ ਸੀ। ਪਰ ਹੁਣ ਸਾਰੇ ਰਾਜ ਅਪਣੀਆਂ ਬੱਸਾਂ ਚੰਡੀਗੜ੍ਹ ਲਿਆ ਸਕਣਗੇ।  

Click to comment

Leave a Reply

Your email address will not be published. Required fields are marked *

Most Popular

To Top