Big Breaking: Bigg Boss 13 ਜੇਤੂ Sidharth Shukla ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
By
Posted on

ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ ਹੈ। ਉਹ 40 ਸਾਲ ਦੇ ਸਨ। ਬਿੱਗ ਬੌਸ 13 ਦਾ ਜੇਤੂ ਸਿਧਾਰਥ ਸ਼ੁਕਲਾ ਦਾ ਪ੍ਰਸਿੱਧ ਚਿਹਰਾ ਸੀ।

ਹਾਰਟ ਅਟੈਕ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ। ਸਿਧਾਰਥ ਸ਼ੁਕਲਾ ਨੂੰ ਟੀਵੀ ਸੀਰੀਅਲ ਬਾਲਿਕਾ ਵਧੂ ਤੋਂ ਪਾਪੁਲੈਰਿਟੀ ਮਿਲੀ ਸੀ। ਉਹਨਾਂ ਦੀ ਮੌਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਹੁਣ ਸਿਧਾਰਥ ਸ਼ੁਕਲਾ ਦੀ ਆਖਰੀ ਇੰਸਟਾਗ੍ਰਾਮ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਸਿਧਾਰਥ ਸ਼ੁਕਲਾ ਨੇ 24 ਅਗਸਤ ਨੂੰ ਆਖਰੀ ਵਾਰ ਇੰਸਟਾਗ੍ਰਾਮ ਤੇ ਆਪਣੀ ਫੋਟੋ ਪੋਸਟ ਕੀਤੀ ਸੀ। ਉਹਨਾਂ ਦੇ ਫੈਂਸ ਉਹਨਾਂ ਦੀ ਮੌਤ ਨੂੰ ਲੈ ਕੇ ਦੁਖ ਜਤਾ ਰਹੇ ਹਨ। ਬਿਗ-ਬਾਸ 13 ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਸਿਧੀ ਮਿਲੀ ਸੀ। ਉਹਨਾਂ ਦੀ ਜੋੜੀ ਨੂੰ ਪੰਜਾਬੀ ਅਦਾਕਾਰ ਸ਼ਹਿਨਾਜ਼ ਗਿੱਲ ਨਾਲ ਕਾਫ਼ੀ ਪਸੰਦ ਕੀਤਾ ਗਿਆ।
