ਹੁਣ ਫਿਰ ਪੰਜਾਬ ਸਰਕਾਰ ਨੇ ਕਰਫਿਊ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ’ਚ ਮੁਕੰਮਲ ਕਰਫਿਊ ਜਾਰੀ ਰਹੇਗਾ। ਨਾਈਟ ਕਰਫਿਊ ਦੌਰਾਨ ਵੀ ਨਹੀਂ ਹੋ ਸਕੇਗੀ ਕਿਸੇ ਤਰਾਂ ਦੀ ਗੈਰ ਜਰੂਰੀ ਆਵਾਜਾਈ।ਪੰਜਾਬ ਦੇ ਸਾਰੇ 167 ਸ਼ਹਿਰਾਂ ਵਿੱਚ ਐਂਤਵਾਰ ਨੂੰ ਕਰਫਿਊ ਰਹੇਗਾ। ਇਹ ਹੁਕਮ 30 ਸਤੰਬਰ ਤੱਕ ਲਾਗੂ ਰਹਿਣਗੇ।
