BCCI ਦਾ ਵੱਡਾ ਐਲਾਨ, ਹੁਣ ਮਹਿਲਾ ਕ੍ਰਿਕਟ ਟੀਮ ਦੀ ਪੁਰਸ਼ ਕ੍ਰਿਕਟ ਟੀਮ ਦੇ ਬਰਾਬਰ ਹੋਵੇਗੀ ਫ਼ੀਸ

 BCCI ਦਾ ਵੱਡਾ ਐਲਾਨ, ਹੁਣ ਮਹਿਲਾ ਕ੍ਰਿਕਟ ਟੀਮ ਦੀ ਪੁਰਸ਼ ਕ੍ਰਿਕਟ ਟੀਮ ਦੇ ਬਰਾਬਰ ਹੋਵੇਗੀ ਫ਼ੀਸ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀ-20 ਵਰਲਡ ਕੱਪ ਦੌਰਾਨ ਇੱਕ ਵੱਡਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਔਰਤਾਂ ਅਤੇ ਪੁਰਸ਼ ਦੋਵਾਂ ਟੀਮਾਂ ਨੂੰ ਬਰਾਬਰ ਫੀਸ ਦੇਣ ਦਾ ਐਲਾਨ ਕੀਤਾ ਹੈ। ਹੁਣ ਕ੍ਰਿਕਟ ਦੇ ਤਿੰਨੋਂ ਫਾਰਮੈਟ ਵਿੱਚ ਮਹਿਲਾ ਕ੍ਰਿਕਟ ਟੀਮ ਨੂੰ ਵੀ ਪੁਰਸ਼ ਕ੍ਰਿਕਟ ਟੀਮ ਦੇ ਬਰਾਬਰ ਫੀਸ ਦਿੱਤੀ ਜਾਵੇਗੀ। ਇਸ ਦੀ ਜਾਣਕਾਰੀ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਦਿੱਤੀ।

ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ, ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀਸੀਸੀਆਈ ਭੇਦਭਾਵ ਨਾਲ ਨਜਿੱਠਣ ਦੀ ਦਿਸ਼ਾ ਵੱਲ ਆਪਣਾ ਪਹਿਲਾ ਕਦਮ ਵਧਾ ਰਹੀ ਹੈ। ਅਸੀਂ  pay equity policy ਲਾਗੂ ਕਰ ਰਹੇ ਹਾਂ। ਹੁਣ ਔਰਤ ਅਤੇ ਪੁਰਸ਼ ਕ੍ਰਿਕਟ ਟੀਮਾਂ ਲਈ ਮੈਚ ਫੀਸ ਬਰਾਬਰ ਹੋਵੇਗੀ।

ਹੁਣ ਮਹਿਲਾ ਟੀਮ ਨੂੰ ਵੀ ਪੁਰਸ਼ ਟੀਮ ਦੀ ਤਰ੍ਹਾਂ ਟੈਸਟ ਮੈਚ ਵਿੱਚ 15 ਲੱਖ ਰੁਪਏ, ODI ਵਿੱਚ 6 ਲੱਖ ਅਤੇ ਟੀ20 ਮੈਚ ਵਿੱਚ 3 ਲੱਖ ਰੁਪਏ ਫ਼ੀਸ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਸਾਲ ਜੁਲਾਈ ‘ਚ ਨਿਊਜ਼ੀਲੈਂਡ ਨੇ ਔਰਤ ਅਤੇ ਪੁਰਸ਼ ਟੀਮ ਨੂੰ ਬਰਾਬਰ ਫੀਸ ਦੇਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਭਾਰਤ ਹੁਣ ਔਰਤ ਅਤੇ ਪੁਰਸ਼ ਟੀਮ ਨੂੰ ਬਰਾਬਰ ਫੀਸ ਦੇਣ ਵਾਲਾ ਦੂਜਾ ਦੇਸ਼ ਬਣ ਗਿਆ ਹੈ।

 

 

Leave a Reply

Your email address will not be published.