B. TEC ਨੌਜਵਾਨ ਨੇ ਸਾਥੀਆਂ ਨਾਲ ਰਲ ਕੀਤੀ ਚੋਰੀ, ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ

ਰੂਪਨਗਰ ਦੇ ਸ਼ਹਿਰ ਵਾਸੀਆਂ ਨੇ ਅੱਜ ਇੱਕ ਅਜਿਹਾ ਕੰਮ ਕਰ ਦਿਖਾਇਆ ਕਿ ਹੁਣ ਪੰਜਾਬ ਪੁਲਿਸ ਵੀ ਉਹਨਾਂ ਦੀਆਂ ਤਾਰੀਫਾਂ ਕਰਦੀ ਨਹੀਂ ਥੱਕ ਰਹੀ।ਸ਼ਹਿਰ ਵਾਸੀਆਂ ਨੇ ਆਪਣੇ ਇੱਕ ਮੁਹੱਲੇ ‘ਚ ਹੋਈ ਚੋਰੀ ਤੋਂ ਕੁਝ ਘੰਟੇ ਬਾਅਦ ਹੀ ਸੀਸੀਟਵੀ ਦੀ ਮੱਦਦ ਨਾਲ ਨਾ ਸਿਰਫ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਸਗੋਂ ਉਸ ਵੱਲੋਂ ਚੋਰੀ ਕੀਤੇ ਪੰਜ ਵਾਹਨ ਵੀ ਬਰਾਮਦ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤੇ ਗਏ।

ਇਸ ਮਾਮਲੇ ‘ਚ ਪੀੜਤ ਲੋਕਾਂ ਨੇ ਕਿਹੈ ਕਿ ਚੋਰੀ ਕਰਨ ਵਾਲੇ ਨੌਜਵਾਨ ਨੂੰ ਸੀਸੀਟਵੀ ਦੀ ਮੱਦਦ ਨਾਲ ਕਾਬੂ ਕੀਤਾ ਗਿਆ।ਜਿਸ ਦੇ ਘਰ ਵਿੱਚੋਂ ਉਹਨਾਂ ਨੂੰ ਮੋਟਰਸਾਈਕਲ ਮਿਲੇ ਅਤੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ।ਓਧਰੋਂ ਚੋਰੀ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਬੀ ਟੈੱਕ ਦਾ ਸਿਵਲ ਇੰਜੀਨੀਅਰ ਹੈ ਪਰ ਰਾਤ ਨਸ਼ੇ ਦੀ ਹਾਲਤ ਵਿਚ ਉਹ ਆਪਣੇ ਦੋਸਤਾਂ ਦੇ ਨਾਲ ਇਹ ਗ਼ਲਤ ਕੰਮ ਕਰ ਬੈਠਾ ਹੈ ਜਿਸਦਾ ਉਸਨੂੰ ਪਛਤਾਵਾ ਹੈ।

ਇਸ ਮਾਮਲੇ ‘ਚ ਪੁਲਿਸ ਮੁਲਾਜ਼ਮ ਨੇ ਕਿਹੈ ਕਿ ਲੋਕਾਂ ਦੇ ਸਹਿਯੋਗ ਨਾਲ ਇਕ ਨੌਜਵਾਨ ਨੂੰ ਪੰਜ ਚੋਰੀ ਦੇ ਵਾਹਨਾਂ ਸਮੇਤ ਕਾਬੂ ਕੀਤਾ ਹੈ । ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ ਵੱਖ ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

