ATM ‘ਚ ਲੱਖਾਂ ਦੀ ਲੁੱਟ! ਲੁਟੇਰਿਆਂ ਨੇ ATM ‘ਚੋਂ ਪੈਸੇ ਕੱਢਣ ਲਈ ਇਹ ਲਗਾਈ ਤਰਕੀਬ

 ATM ‘ਚ ਲੱਖਾਂ ਦੀ ਲੁੱਟ! ਲੁਟੇਰਿਆਂ ਨੇ ATM ‘ਚੋਂ ਪੈਸੇ ਕੱਢਣ ਲਈ ਇਹ ਲਗਾਈ ਤਰਕੀਬ

ਪੰਜਾਬ ਵਿੱਚ ਚੋਰ ਅਤੇ ਲੁਟੇਰੇ ਲਗਾਤਾਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪਰ ਪੁਲਿਸ ਇਹਨਾਂ ਤੇ ਠੱਲ੍ਹ ਪਾਉਣ ਵਿੱਚ ਨਾਕਾਮ ਨਜ਼ਰ ਆ ਰਹੀ ਹੈ। ਬੇਸ਼ੱਕ ਇਨ੍ਹਾਂ ਚੋਰਾਂ ‘ਤੇ ਨਜ਼ਰ ਰੱਖਣ ਲਈ ਥਾਂ-ਥਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਗਏ ਹਨ ਪਰ ਚੋਰ ਅਤੇ ਲੁਟੇਰੇ ਇਨ੍ਹਾਂ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ।

ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਚੋਟਾਲਾ ‘ਚ ਲੁਟੇਰਿਆਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੀ ਏ.ਟੀ.ਐੱਮ. ਮਸ਼ੀਨ ਤੋੜ ਕੇ ਕਰੀਬ 8 ਲੱਖ 77 ਹਜ਼ਾਰ ਰੁਪਏ ਦੀ ਨਕਦ ਰਕਮ ਲੁੱਟ ਲਈ ਗਈ ਹੈ। ਇਸ ਘਟਨਾ ਨੂੰ ਰਾਤ ਕਰੀਬ 2 ਵਜੇ ਅੰਜ਼ਾਮ ਦਿੱਤਾ ਗਿਆ ਹੈ। ਦਿਨ ‘ਚ ਡਿਊਟੀ ’ਤੇ ਤੈਨਾਤ ਬੈਂਕ ਦੇ ਪਿੰਡ ਨਿਵਾਸੀ ਗਾਰਡ ਸੁਰਿੰਦਰ ਸਿੰਘ ਨੂੰ ਸੂਚਨਾ ਮਿਲਣ ’ਤੇ ਸਹਾਇਕ ਪ੍ਰਬੰਧਕ ਅਨਿਲ ਕੁਮਾਰ ਨੇ ਤੜਕੇ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ ਹੈ।

ਜਾਣਕਾਰੀ ਮਿਲਣ ’ਤੇ ਡੀ.ਐੱਸ.ਪੀ. ਟਾਂਡਾ ਕੁਲਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਵਾਹਨ ਸਵਾਰ ਲੁਟੇਰੇ ਸੀ.ਸੀ.ਟੀ.ਵੀ. ਕੈਮਰੇ ਤੇ ਕਾਲਾ ਰੰਗ ਛਿੜਕਣ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਏ.ਟੀ.ਐੱਮ. ਮਸ਼ੀਨ ਨੂੰ ਕੱਟ ਕੇ ਕਰੀਬ 8 ਲੱਖ 77 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ।

ਟਾਂਡਾ ਪੁਲਿਸ ਵੱਲੋਂ ਬੈਂਕ ਮੈਨੇਜ਼ਰ ਅਤੇ ਹੋਰ ਮੈਂਬਰਾਂ ਦੇ ਬਿਆਨ ਸੁਣ ਕੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਲੁਟੇਰਿਆਂ ਸਬੰਧੀ ਸੁਰਾਗ ਹਾਸਲ ਕਰਨ ਲਈ ਪਿੰਡ ਅਤੇ ਨੇੜੇ ਦੇ ਇਲਾਕਿਆਂ ‘ਚ ਲੱਗੇ ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਹੈ।

Leave a Reply

Your email address will not be published.