News

Assembly Elections 2021: ਵ੍ਹੀਲਚੇਅਰ ’ਤੇ ਮਮਤਾ ਬੈਨਰਜੀ ਕਰਨਗੇ ਵੱਡਾ ਰੋਡ ਸ਼ੋਅ

ਪੱਛਮੀ ਬੰਗਾਲ ਸਮੇਤ ਦੇਸ਼ ਦੇ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹਨ। ਸਾਰੀਆਂ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਪੱਛਮੀ ਬੰਗਾਲ ਦੇ ਸੀਐਮ ਮਮਤਾ ਬੈਨਰਜੀ ਨੇ ਵੀ ਪ੍ਰਚਾਰ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦਿਨੀਂ ਉਹਨਾਂ ਦੇ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕਾਫ਼ੀ ਸੱਟਾਂ ਵੀ ਲੱਗੀਆਂ ਸਨ। ਉਹਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

West Bengal CM Mamata Banerjee urges everyone to say 'Joy Bangla' instead  of 'Hello'

ਹੁਣ ਮਮਤਾ ਬੈਨਰਜੀ ਨੇ ਫ਼ੈਸਲਾ ਕੀਤਾ ਹੈ ਕਿ ਉਹ ਵ੍ਹੀਲਚੇਅਰ ’ਤੇ ਰੋਡ ਸ਼ੋਅ ਕਰਨਗੇ। ਇਸ ਤੋਂ ਬਾਅਦ  ਕੋਲਕਾਤਾ ਵਿੱਚ ਇਕ ਸਭਾ ਵੀ ਹੋਵੇਗੀ। ਉੱਥੇ ਹੀ ਭਾਰਤੀ ਜਨਤਾ ਪਾਰਟੀ ਐਤਵਾਰ ਨੂੰ ਬੰਗਾਲ ਸਮੇਤ 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦੇ ਨਾਮ ਐਲਾਨ ਕਰ ਸਕਦੀ ਹੈ। ਪਾਰਟੀ ਦਾ ਮੁੱਖ ਫੋਕਸ ਬੰਗਾਲ ’ਤੇ ਹੀ ਰਹੇਗਾ।

ਦਿੱਲੀ ਵਿੱਚ ਬੰਗਾਲ  ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ਦੀ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਬੁਲਾਈ ਗਈ। ਭਾਜਪਾ ਦਫ਼ਤਰ ਵਿੱਚ ਹੋਈ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਮੁੱਖੀ ਜੇ ਪੀ ਨੱਡਾ, ਦਿਲੀਪ ਘੋਸ਼, ਕੈਲਾਸ਼ ਵਿਜੈਵਰਗੀਆ ਸਮੇਤ ਹੋਰ ਕਈ ਆਗੂ ਸ਼ਾਮਲ ਹੋਏ ਹਨ।

ਖ਼ਬਰ ਇਹ ਵੀ ਹੈ ਕਿ ਇਸ ਬੈਠਕ ਵਿੱਚ ਬੰਗਾਲ ਲਈ ਦੂਜੀ ਸੂਚੀ ’ਤੇ ਚਰਚਾ ਕੀਤੀ ਗਈ ਹੈ। ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਉਹਨਾਂ ਨੇ ਬੰਗਾਲ ਦੀਆਂ ਚੋਣਾਂ ਦੇ ਸ਼ੁਰੂਆਤੀ 2 ਪੜਾਵਾਂ ਲਈ ਉਮੀਦਵਾਰ ਤੈਅ ਕਰ ਲਏ ਹਨ। ਇਸ ਵਾਰ ਪੱਛਮੀ ਬੰਗਾਲ ਵਿਚ ਕੁੱਲ 294 ਸੀਟਾਂ ‘ਤੇ 8 ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਸ਼ੁਰੂਆਤੀ ਪੜਾਅ ਵਿੱਚ ਵੋਟਿੰਗ 27 ਮਾਰਚ ਨੂੰ ਹੋਵੇਗੀ।

ਇਨ੍ਹਾਂ ਵੋਟਾਂ ਤੋਂ ਬਾਅਦ 1, 6, 10, 17, 22, 26 ਅਤੇ 29 ਨੂੰ ਵੋਟਾਂ ਪੈਣੀਆਂ ਹਨ ਜਦਕਿ ਨਤੀਜੇ ਦੂਜੇ ਰਾਜਾਂ ਦੇ ਨਾਲ ਹੀ 2 ਮਈ ਨੂੰ ਆਉਣਗੇ। ਭਾਜਪਾ ਵੱਲੋਂ ਨੰਦੀਗ੍ਰਾਮ ਤੋਂ ਸ਼ੁਭਿੰਦਰ ਅਧਿਕਾਰੀ  ਨੂੰ ਟਿਕਟ ਦਿੱਤੀ ਗਈ ਹੈ। ਇੱਥੋਂ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਮੈਦਾਨ ਵਿੱਚ ਹਨ।

Click to comment

Leave a Reply

Your email address will not be published. Required fields are marked *

Most Popular

To Top