ASI ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਗਈ ਜਾਨ, ਏਐਸਆਈ ਨੂੰ ਮੁਅੱਤਲ ਕਰ ਕੀਤਾ ਗ੍ਰਿਫ਼ਤਾਰ

 ASI ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਗਈ ਜਾਨ, ਏਐਸਆਈ ਨੂੰ ਮੁਅੱਤਲ ਕਰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮੋਬਾਈਲ ਦੀ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਪੁਲਿਸ ਨੇ ਏਐਸਆਈ ਹਰਭਜਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉੱਤਰੀ, ਅੰਮ੍ਰਿਤਸਰ ਦੇ ਏਸੀਪੀ ਨੇ ਇਸ ਮਾਮਲੇ ਤੇ ਦੱਸਿਆ ਕਿ ਮੁਲਜ਼ਮ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ।

ਉਹਨਾਂ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦਿੰਦੇ ਹਨ, ਬਣਦੀ ਕਾਰਵਾਈ ਕੀਤੀ ਜਾਵੇਗੀ। ਸੀਸੀਟੀਵੀ ਫੁਟੇਜ ਵੀ ਮਿਲ ਗਈ ਹੈ। ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਧਰ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਨ ਦੇ ਰੋਸ ਵਿੱਚ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਹਸਪਤਾਲ ਦੇ ਬਾਹਰ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ।

ਇਸ ਦੌਰਾਨ ਪੁਲਿਸ ਨੇ ਜਲਦਬਾਜ਼ੀ ਵਿੱਚ ਏਐਸਆਈ ਨੂੰ ਮੁਅੱਤਲ ਕਰਕੇ ਹਿਰਾਸਤ ਵਿੱਚ ਲੈ ਲਿਆ। ਦੱਸ ਦੇਈਏ ਕਿ ਬੀਤੇ ਦਿਨ ਏ. ਐੱਸ. ਆਈ. ਹਰਭਜਨ ਸਿੰਘ ਮੋਬਾਇਲ ਖਰੀਦਣ ਲਈ ਇਕ ਦੁਕਾਨ ’ਤੇ ਗਿਆ ਸੀ।

ਇਸ ਦੌਰਾਨ ਉਸ ਦੀ ਸਰਵਿਸ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਮੋਬਾਇਲ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਨੌਜਵਾਨ ਅੰਕੁਸ਼ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਖੂਨ ਨਾਲ ਲੱਥਪਥ ਹੋਏ ਅੰਕੁਸ਼ ਨੂੰ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।

 

Leave a Reply

Your email address will not be published.