News

ASI ਦੀ ਨਸ਼ਾ ਕਰਦੇ ਦੀ ਵੀਡੀਓ ਹੋਈ ਵਾਇਰਲ, ਜਦੋਂ ਪੱਤਰਕਾਰ ਨੇ ASI ਨੂੰ ਪੁੱਛਿਆ ਕਿ ਤੁਸੀਂ ਹੋ ਵੀਡੀਓ ਵਿੱਚ ਤਾਂ…….

ਪੰਜਾਬ ਦੇ ਨੌਜਵਾਨਾਂ ਨੂੰ ਚਿੱਟਾ ਕਿਸ ਤਰ੍ਹਾਂ ਖਾ ਰਿਹਾ ਹੈ ਇਸ ਗੱਲ ਤੋਂ ਹਰ ਪੰਜਾਬੀ ਜਾਣੂ ਹੈ। ਜਨਤਾ ਦੇ ਰਖਵਾਲੇ, ਪੁਲਸ ਵਾਲੇ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ ਪੈ ਚੁੱਕੇ ਹਨ।

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜਿਲ੍ਹਾ ਤਰਨਤਾਰਨ ਦੇ ਥਾਣਾ, ਸਰਾਏ ਅਮਾਨਤ ਖਾਂ ਦੇ ASI, ਜੋਰਾਵਰ ਸਿੰਘ ਇਕ ਨਸ਼ੀਲਾ ਪਦਾਰਥ ਪੀਂਦਾ ਅਤੇ ਲਾਈਟਰ ਜਗਾਦਿਉਂਆਂ ਦਿਖਾਈ ਦੇ ਰਿਹਾ ਹੈ। ਇਸ ਵਿਚ ਉਸ ਨੇ ਨਾ ਤਾਂ ਕੋਈ ਵਰਦੀ ਦਾ ਖਿਆਲ ਕੀਤਾ ਅਤੇ ਨਾ ਆਪਣੀ ਇੱਜ਼ਤ ਦਾ। ਪੰਜਾਬੀ ਲੋਕ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਮੰਨਿਆ ਕਿ ਇਹ ਵੀਡੀਓ ਤਾਂ ਉਨ੍ਹਾਂ ਦੀ ਹੀ ਹੈ ਪਰੰਤੂ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਵੀਡੀਓ 2 ਸਾਲ ਪੁਰਾਣੀ ਹੈ ਅਤੇ ਹੁਣ ਉਹ ਨਸ਼ਾ ਮੁਕਤ ਹੋ ਚੁੱਕੇ ਹਨ।

ਪੱਤਰਕਾਰ ਦੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਹੁਣ ਉਹ ਕੇਵਲ ਸ਼ਰਾਬ ਦਾ ਨਸ਼ਾ ਕਰਦੇ ਹਨ। ਤਰਨ ਤਾਰਨ ਦੇ SSP ਨਾਲ ਗੱਲਬਾਤ ਕਰਨ ਤੇ ਵੀ ਇਹੀ ਪਤਾ ਲੱਗਾ ਹੈ ਕਿ ਇਹ ਵੀਡੀਉ 2 ਸਾਲ ਪੁਰਾਣੀ ਹੈ। ਪਰ ਸੱਚ ਕੀ ਹੈ ਇਹ ਪੁਸ਼ਟੀ ਨਹੀਂ ਹੋ ਸਕੀ। ਇਸ ਵੀਡੀਓ ਦੇ ਸਾਹਮਣੇ ਆਉਣ ਤੇ ਪੰਜਾਬ ਦੀ ਜਵਾਨੀ ਖਤਰੇ ਵਿੱਚ ਪਈ ਹੋਈ ਮਹਿਸੂਸ ਹੁੰਦੀ ਹੈ।

Click to comment

Leave a Reply

Your email address will not be published. Required fields are marked *

Most Popular

To Top